September 19, 2010

ਭਾਰਤ ਵਿਚੋ ਗੋ ਹਤੀਆਂ ਕਿਵੇਂ ਰੋਕੀ ਜਾਵੈ

ਭਾਰਤ ਵਿਚੋ ਸਿਰਫ ਕਹਿਣ ਨਾਲ ਗੋ ਹਤੀਆ ਨਹੀ ਰੋਕੀ ਜਾ ਸਕਦੀ ਕਿਉਕਿ ਗੋ ਹਤਿਆਰੇ ਦਿਨ ਰਾਤ ਗਉਆ ਦੀ ਤਸਕਰੀ ਵਿਚ ਰੁਝੇ ਹੋਏ ਹਨ ਉਨਾ ਨੂੰ ਰੋਕਣ ਲਈ ਹਥਿਆਰ ਵੀ ਚੁਕਣੇ ਪੈਣਗੇ ਤੇ ਉਨਾ ਨੂੰ ਕਾਨੂੰਨ ਤੋ ਸਜਾ ਵਿ ਦਿਵਾਣੀ ਪਵੇਗੀ । ਤੁਹਾਨੂੰ ਇਹ ਦਸ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਵਿਚ ਇਕ ਅਜਿਹਾ ਦਲ ਬਹੁਤ ਹੀ ਸਕਰਿਏ ਹੈ ਜੋ ਪੰਜਾਬ ਵਿਚੋ ਗਉ ਹਤੀਆ ਨੂੰ ਰੋਕਣ ਦੀ ਕੋਸ਼ੀਸ਼ ਕਰ ਰਿਹਾ ਹੈ ਉਸ ਦਲ ਦਾ ਨਾਂ ਗੋ ਰਕਸ਼ਾ ਦਲ ਤੇ ਇਸ ਦਲ ਨੇ ਹੁਣ ਤਕ 50000 ਗਉ ਧਨ ਨੂੰ ਬਚਾ ਲਿਆ ਹੈ ਇਸ ਨੂੰ ਹੁਣ ਤੁਹਾਡੀ ਸਹਾਇਤਾ ਦੀ ਬਹੁਤ ਲੋੜ ਹੈ ਤੇ ਇਹ ਸਹਾਇਤਾ ਦੇਣ ਦੇ ਲਈ ਤੁਸੀ ਇਸ ਦੇ ਪ੍ਰਧਾਨ ਸਤੀਸ਼ ਕੁਮਾਰ (Satish Kumar -President of Gau Raksha Dal Punjab)  ਨੂੰ ਮਿਲ ਸਕਦੇ ਹੋ । ਉਸ ਦੇ ਮੋਬਾਇਲ ਨੰ ਹੈ 09814252878 ਤੇ ਉਨਾ ਦੀ ਨਵੀ ਬਣਾਈ ਸਾਇਟ ਹੈ http://protectyourcow.blogspot.com/
Read more >>

August 9, 2010

ਅੱਜ ਦਾ ਬਾਜਾਰ ਦਾ ਅਨੂਭਵ

ਜਦੋ ਵੀ ਕੋਈ ਮਨੁਖ ਬਾਜਾਰ ਜਾਦਾਂ ਹੈ ਤਾਂ ਅਪਣੇ ਨਾਲ ਬਹੁਤ ਸਾਰੇ ਅਨੁਭਵ ਲੈ ਕੇ ਆਉਦਾ ਹੈ ਤੇ ਅਜ ਮੈਨੂੰ ਵੀ ਬਹੁਤ ਸਾਰੇ ਅਨੂਭਵ ਪ੍ਰਾਪਤ ਹੋਏ ਜੋ ਮੈਂ ਤੁਹਾਡੇ ਨਾਲ ਸਾਝਾ ਕਰਨਾ ਚਹਾਉਦਾ ਹਾਂ ।

1. ਜਦੋ ਮੈਂ 20 ਰੁਪਏ ਦਾ ਕਾਜੂ ਇਕ ਦੁਕਾਨਦਾਰ ਤੋ ਖਰੀਦ ਰਿਹਾ ਸੀ ਤਾਂ ਦੁਕਾਨਦਾਰ ਨੇ ਇਕ ਲੇਡੀ ਨੂੰ ਇਹ ਕਹਿ ਕਿ ਕੁਝ ਸਮਾਨ ਦੇਣ ਤੋ ਇਨਕਾਰ ਕਰ ਦਿਤਾ ਕਿ ਉਹ ਸਮਾਨ ਦੁਕਾਨ ਵਿਚ ਨਹੀ ਹੈ ਜਦੋ ਕਿ ਬਾਅਦ ਵਿਚ ਉਸ ਨੇ ਕਿਹਾ ਕਿ ਲੇਡੀ ਉਧਾਰ ਲੈਦੀ ਹੈ ਇਸ ਕਰਕੇ ਇਸ ਨੂੰ ਮੈਂ ਸਾਰਾ ਸਾਮਾਨ ਥੋੜੇ ਦੇਣਾ ਹੈ

ਕਮੈਨਟ

ਭਾਈ ਝੂਠ ਤਾ ਝੂਠ ਹੀ ਹੈ

2. ਇਕ ਬਲਦ ਵਿਚਾਰਾ ਜਖਮੀ ਹਾਲਤ ਵਿਚ ਫਿਰ ਰਿਹਾ ਸੀ ਤੇ ਕਿਸੇ ਨੇ ਉਸ ਵਲ ਤਕੀਆ ਵੀ ਨਹੀਂ

ਕਮੈਨਟ

ਅਜ ਕਲ ਜਾਨਵਰ ਦੀ ਕੀ ਇਨਸਾਨ ਦਾ ਹੀ ਦੁਖ ਕੋ ਨਹੀ ਸੁਣਦਾ । ਕਿਉਕਿ, ਸੋ ਵਿਚੋ ਅਸੀ ਮਾਸਾਹਾਰੀ ਜੋ ਹੋ ਗਏ ਨੇ, ਇਸ ਮਾਸ ਨੂੰ ਖਾਣ ਨਾਲ ਇਨਾਂ ਵਿਚ ਸਾਰਿਆ ਦਯਾ ਭਾਵਨਾਵਾ ਖਤਮ ਹੋ ਗਇਆ ਹਨ ।

3. ਇਕ ਵਿਚਾਰਾ ਬਿਨਾ ਰੇੜੀ ਤੋ ਸਮੋਸੇ ਵੇਕ ਰਿਹਾ ਸੀ ਤੇ ਮੈਨੂੰ ਸੰਤੁਸ਼ਟ ਲਗਿਆ

ਕਮੈਨਟ

ਜੇ ਕਿਸੇ ਫਾਇਵ ਸਟਾਰ ਹੋਟਲ ਵਿਚ ਸਮੋਸੇ ਵਿਚਦਾ ਤਾ ਕਦੇ ਇਸ ਨੇ ਸੰਤੁਸ਼ਟ ਨਹੀ ਹੋਣਾ ਸੀ
Read more >>

August 3, 2010

ਜਪੁ ਜੀ ਸਾਹਿਬ ਦਾ ਵਿਸਾਲ ਗਿਆਨ

ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤੇ ਇਕ ਵਿਸ਼ਾਲ ਗਿਆਨ ਹੈ ਇਸ ਨੂੰ ਸਮਝਣਾ ਆਮ ਬੰਦੇ ਦੇ ਵਸ ਤੋ ਬਾਹਰ ਹੋ

ਪਰ ਜੇ ਰਬ ਆਪ ਹੀ ਕਿਰਪਾ ਕਰੇ ਤਾਂ ਕੁਝ ਗਿਆਨ ਇਸ ਸਾਗਰ ਵਿਚੋ ਲੀਤਾ ਤੇ ਸਮਝਿਆ ਜਾ ਸਕਦਾ ਹੈ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ .


ਜਪੁ .


ਆਦਿ ਸਚੁ ਜੁਗਾਦਿ ਸਚੁ . ਹੈ ਭੀ ਸਚੁ ਨਾਨਕ ਹੋਸੀ ਭੀ ਸਚੁ .1 .


ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ . ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ


ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ . ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ .


ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ . ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ .1 .

ਗੁਰੂ ਨਾਨਕ ਦੇਵ ਜੀ ਨੇ ਆਖਰ ਵਿਚ ਕਿਹਾ ਕਿ ਹੁਕਮ ਦੇ ਨਾਲ ਚਲਣਾ ਜਰੂਰੀ ਹੈ ਕਿਉਕਿ ਨਾ ਚੁਪ, ਨਾ ਸੋਚ, ਨਾ ਭੁਖਾ ਰਹਿਣ ਨਾਲ, ਨਾ ਚਤੁਰਾਇਆ ਨਾਲ ਸੁਖ ਤੇ ਸ਼ਾਂਤੀ ਮਿਲ ਸਕਦੀ ਹੈ ਕਿਉਕਿ ਇਹ ਸਾਰੀਆ ਚੀਜਾ ਮਨ ਦੇ ਨਾਲ ਹਨ

ਮਨ ਲਉ ਮੈ ਚੁਪ ਹੋ ਜਾਦਾਂ ਹਾਂ, ਤਾਂ ਕਿ ਮੇਰਾ ਮਨ ਸ਼ਾਂਤ ਬੈਠਦਾ ਹੈ ਨਹੀਂ

ਚੁਪ ਤਾ ਮਨ ਨੂੰ ਕਰਨੀ ਸੀ ਪਰ ਚੁਪ ਮੈ ਜੁਬਾਨ ਨੂੰ ਲਗਾਮ ਪਾ ਕੇ ਕਰ ਦਿਤੀ,

ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਨਾਟਕ ਪੰਸਦ ਨਹੀਂ ਕਿਉਕਿ ਉਹ ਤਾਂ ਬਹੁਤ ਹੀ ਸਿਦੀ ਅਵਾਜ ਵਿਚ ਮਨੂਖ ਨੂੰ ਜਗਾਉਦੇ ਹਨ

ਕਿ ਐ ਮਨੂਖ, ਇਹ ਲੋਕਾਂ ਨੂੰ ਦੀਖਾਉਣ ਵਾਲੇ ਨਾਟਕ ਬੰਦ ਕਰ ਦੇ ਤੇ ਅਸਲੀ ਸਾਧ ਬਣ ਜਾ ਤਾਂ ਤੇਰਾ ਇਸ ਜੀਵਨ ਵਿਚ ਆਉਣਾ ਸਫਲ ਹੋ ਸਕਦਾ ਹੈ

ਇਸ ਦਾ ਇਕ ਹੋਰ ਵੀ ਕਾਰਣ ਸੀ ਗੁਰੂ ਨਾਨਕ ਦੇਵ ਜੀ ਨੇ ਦੁਨਿਆ ਦੇਖੀ ਤੇ ਦੇਖਿਆ ਕਿ ਉਪਰੋਕਤ ਨਕਲੀ ਕਰਮ ਕਾਡਾਂ ਨੂੰ ਕਰਦੇ ਹੋਏ ਜੋ ਅਸਲੀ ਰਾਹ ਸੀ ਉਸ ਤੋ ਹੀ ਪਬਲਿਕ ਗੁਮਰਾਹ ਹੋ ਗਈ ਸੀ ਤੇ ਗੁਰੂ ਨਾਨਕ ਦੇਵ ਜੀ ਜੋਰ ਨਾਲ ਕਿਹਾ

ਕਿ ਐ ਦੁਨਿਆ ਦੇ ਲੋਕੋਂ

ਸੁਣੋ ਮੇਰੀ ਗਲ

ਤੁਹਾਡੇ ਅਨਦਰੋ ਤੁਹਾਨੂੰ ਰਬ ਦਾ ਜੋ ਹੁਕਮ ਆ ਰਿਹਾ ਹੈ ਉਸ ਦੀ ਅਨੂਸਾਰ ਹੀ ਸਾਦਗੀ ਵਾਲਾ ਜੀਵਨ ਅਪਨਾਉ ।

ਤੇ ਮਨ ਦੀ ਭਜ ਨਠ ਛਡ ਕਿ ਇਕ ਸਚ ਦੀ ਰਾਹ ਤੇ ਚਲੋ
Read more >>

July 16, 2010

ਸ਼ੇਅਰ ਮਾਰਕੀਟ ਵਿ ਜੂਆ ਮਾਰਕੀਟ ਵਰਗੀ ਹੀ ਹੈ

ਪਿਆਰੇ ਸਾਥਿਓ,

ਜੇ ਤੁਸੀ ਮੇਰੇ ਕੋਲੋ ਸਚ ਪੁਛੋ ਤਾਂ ਮੈ ਇਹੀ ਕਹਾਂ ਗਾ ਕਿ ਸ਼ੇਅਰ ਮਾਰਕੀਟ ਵਿ ਜੂਏ ਦੀ ਮਾਰਕੀਟ ਹੁੰਦੀ ਹੈ ਅਜ ਕਿਸੇ ਦਾ ਸ਼ੇਅਰ ਜੇ 1000 ਰੁਪਏ ਦਾ ਹੈ ਤਾਂ ਕਲ ਉਸ ਹੀ ਕੰਪਨੀ ਦਾ ਸ਼ੇਅਰ 1 ਰੁਪਏ ਦਾ ਹੋ ਜਾਦਾ ਹੈ ਲਖਾਂ ਹੀ ਸ਼ੇਅਰ ਹੋਲਡਰ ਇਸ ਜੁਏ ਵਿਚ ਤਬਾ ਹੋ ਗਏ ਹਨ ਜੇ ਤੁਸੀ ਨਿਵੇਸ਼ ਕਰਨਾ ਹੈ ਤਾਂ ਸਭ ਤੋ ਚੰਗੀ ਇਨਵੈਸਟਮੈਟ ਤਾਂ ਗਉਆ ਪਾਲਣਿਆ ਹੀ ਹਨ ਤੁਸੀ ਜਾਣਦੇ ਹੀ ਕਿ ਗਉ ਨੂੰ ਅਸੀ ਸਾਰੇ ਮਾਂ ਦੀ ਦਰਜਾ ਦਿੰਦੇ ਹਾਂ ਕਿਉਕਿ ਇਹ ਸਾਨੂੰ ਸਾਰੀ ਜੀਦੰਗੀ ਅਮਰਿਤ ਪਿਲਾਉਦੀ ਹੈ ਇਸ ਲਈ ਇਨਾਂ ਦਾ ਹੀ ਪਾਲਣ ਪੋਸ਼ਣ ਕਰਕੇ ਅਪਣਾ ਜੀਵਨ ਸਵਾਰੋ ਜੀ ।
Read more >>

April 26, 2010

ਹੁਣ ਗੁਗਲ ਟਰਾਂਸਲੇਟਰ ਟੂਲ ਤੋ 5 ਦਿਨਾਂ ਵਿਚ ਇੰਗਲਿਸ਼ ਸਿਖੋ

ਗੁਗਲ ਟਰਾਂਸਲੇਟਰ ਟੁਲ ਨੇ ਤਾ ਕਮਾਲ ਹੀ ਕਰ ਦਿਤੀ ਤੁਸੀ ਸਿਰਫ ਇਸ ਟੁਲ ਦੀ ਸਹਾਇਤਾ ਨਾਲ ਸਿਰਫ ਪੰਜ ਦਿਨਾਂ ਵਿਚ ਅਪਣੇ ਆਪ ਇੰਗਲਿਸ਼ ਸਿਖ ਸਕਦੇ ਹੋ
ਸਟੈਪ ਮੇਰੇ ਕੋਲ ਸਿਖ ਲਵੋ
1. ਅਪਣਾ ਜੀਮੇਲ ਲਗਾ ਕੇ ਗੁਗਲ ਆਕੁਉਂਟ ਨੂੰ ਓਨ ਰਖੋ
2. ਗੁਗਲ ਸਰਚ ਇਜਨ ਖੋਲੋ
3. ਗੁਗਲ ਟਰਾਸਲੇਟਰ ਟੁਲ ਤੇ ਕਲੀਕ ਕਰੋ
4. ਬਾਕਿ ਮੇਰਾ ਹੇਟ ਯੁ ਟਯੁਬ ਤੇ ਬਣਾਇਆ ਵਿਡਿਉ ਦੇਖੋ ਤੇ ਪੰਜ ਦਿਨਾ ਵਿਚ ਅਪਣੇ ਆਪ ਇੰਗਲਿਸ਼ ਸਿਖ ਜਾਉ ਜੀ ।

Read more >>

April 17, 2010

ਭਾਸ਼ਾ ਨਾਲ ਹੀ ਸਿਰਫ ਮਨ ਦੇ ਵਿਚਾਰ ਸਾਝੇ ਨਹੀਂ ਹੁੰਦੇ

ਅਜ ਕੋਈ ਅਮਰੀਕਾ ਰਹਿ ਰਿਹਾ ਹੈ ਤੇ ਕੋਈ ਕੈਨੇਡਾ, ਕੋਈ ਅਫਰੀਕਾ ਤੇ ਕੋਈ ਫਰਾਸ । ਜਿਨੇ ਦੇਸ਼ ਹਨ ਉਸ ਦੀਆ ਤਿੰਨ ਗੁਣਾ ਭਾਸ਼ਾਵਾਂ ਬਣ ਗਈਆ ਹਨ। ਤੇ ਕੀ ਅਜ ਭਾਸ਼ਾ ਮਨ ਦੇ ਵਿਚਾਰਾ ਨੂੰ ਪ੍ਰਗਟ ਕਰ ਵਿਚ ਸਫਲ ਰਹੀ ਹੈ ਮੇਰੇ ਖਯਾਲ ਵਿਚ ਨਹੀ ਮੈਂ ਤਾਂ ਪੰਜਾਬੀ ਹਾਂ ਤੇ ਮੈਨੂੰ ਫਰਾਂਸੀਸੀ ਨਹੀਂ ਆਉਦੀ ਤੇ ਮੈ ਫਰਾਂਸੀਸੀ ਭਾਸ਼ਾ ਨਹੀ ਸਮਝ ਸਕਦਾ ਹਾਂ ਇਸੇ ਤਰਾਂ ਇਕ ਫਰਾਂਸ ਦਾ ਰਹਿਣ ਵਾਲਾ ਨੋਜਵਾਨ ਵੀ ਫਰਾਂਸੀਸੀ ਮੇਰੀ ਮਾਂ ਬੋਲੀ ਪੰਜਾਬੀ ਨਹੀ ਸਮਝ ਸਕਦਾ । ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਸਿਰਫ ਭਾਸ਼ਾਂ ਨਾਲ ਹੀ ਮਨ ਦੇ ਵਿਚਾਰ ਸਾਝੇ ਨਹੀਂ ਹੁੰਦੇ । ਹੋਰਾਂ ਦੀ ਗਲ ਸਮਝ ਲਈ ਸਾਨੂੰ ਗੁਰਬਾਣੀ ਅਨੁਸਾਰ ਅਪਣਾ ਮਨ ਪਵਿਤਰ ਕਰਨਾ ਹੋਵੇਗਾ। ਜਿਸ ਸਮੇਂ ਸਾਡਾ ਮਨ ਪਵਿਤਰ ਹੋ ਜਾਦਾਂ ਹੈ ਤਾਂ ਸਾਨੂੰ ਦੁਜੇ ਦੇ ਵਿਚਾਰਾਂ ਨੂੰ ਸਮਝਂਣ ਤੇ ਉਸ ਦੀ ਮੁਸ਼ਕਲ ਹਲ ਕਰਨ ਦੇ ਲਈ ਭਾਸ਼ਾਂ ਰੁਪੀ ਵਿਚੋਲੇ ਦੀ ਕੋਈ ਜਰੂਰਤ ਨਹੀਂ ਹੁੰਦੇ ।

ਇਸ ਦੀ ਇਕ ਉਦਾਹਰਣ ਮੈਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਦੇ ਸਕਦਾ  ਮਖਣ ਸਿੰਘ ਲਾਬਾਨਾ ਇਕ ਵਾਰੀ ਸਮੁੰਦਰੀ ਯਾਤਰਾ ਕਰ ਰਿਹਾ ਸੀ ਤੇ ਅਚਾਨਕ ਸਮੁੰਦਰੀ ਤੁਫਾਨ ਆ ਗਿਆ ਤੇ ਉਸ ਨੇ ਸਚੇ ਬਾਦਸ਼ਾਹ ਗੁਰੂ ਤੇਗ ਬਹਾਦੁਰ ਨੂੰ ਯਾਦ ਕੀਤਾ ਉਸ ਨੂੰ ਕੋਈ ਚਿਠੀ ਨਹੀ ਪਾਈ ਸੀ ਕੋਈ ਇਮੇਲ ਨਹੀ ਕੀਤਾ ਸੀ ਸਿਰਫ ਉਸ ਨੇ ਸਚੇ ਦਿਲ ਨਾਲ ਅਰਦਾਸ ਹੀ ਕੀਤੀ ਸੀ ਤੇ ਉਸ ਦੇ ਇਹ ਮਨ ਦੇ ਵਿਚਾਰ , ਤੇ ਇਹ ਮੁਸ਼ਕਲ ਗੁਰੂ ਤੇਗ ਬਹਾਦੁਰ ਕੋਲ ਬਿਨਾ ਕੋਈ ਭਾਸ਼ਾ ਦੇ ਵਿਚੋਲੇ ਤੋ ਪੰਹੁਚ ਗਈ ਤੇ ਗੁਰੂ ਤੇਗ ਬਹਾਦੁਰ ਨੇ ਆਪ ਸਮੁੰਦਰ ਵਿਚ ਜਾ ਕੇ ਕਸ਼ਤੀ ਨੂੰ ਮੋਢਾ ਦੇ ਕੇ ਕਿਨਾਰੇ ਤੇ ਪਹੁੰਚਾ ਦਿਤਾ ਤੇ ਇਸ ਤਰਾ ਅਪਣੇ ਭਗਤ ਦੇ ਜੀਵਨ ਦੀ ਰਖਿਆ ਕੀਤੀ
Read more >>

March 12, 2010

ਭਗਤ ਸਿੰਘ ਦੀਆਂ ਕੁਰਬਾਨੀਆਂ ਨੂੰ ਨਾ ਭੂਲੋ

ਪਿਆਰੇ ਦੋਸਤੋ

                                ਇਹ ਮਹਿਨਾ ਜਿਸ ਦਾ ਨਾਂ ਮਾਰਚ ਹਾ ਬਹੁਤ ਹੀ ਪਵਿੱਤਰ ਹੈ ਕਿਉਂਕਿ ਇਸ ਮਹਿਨੇ ਦੇ ਅੰਤ ਵਿਚ ਇਕ ਮਹਾਨ ਦੇਸ਼ ਭਗਤ ਨੇ ਕੁਰਬਾਨੀ ਦਿਤੀ ਸੀ ਉਸ ਦੇਸ਼ ਭਗਤ ਦਾ ਨਾਂ ਸੀ ਭਗਤ ਸਿੰਘ । ਜੋ ਕਿ ਪੰਜਾਬ ਦਾ ਰਹਿਣ ਵਾਲ ਨਿਡਰ, ਦੇਸ਼ ਨਾਲ ਦਿਲੋ ਪਿਆਰ ਕਰਨ ਵਾਲਾ ਸੁਰਮਾ ਸੀ । ਉਸ ਦੇ ਦਿਲ ਦੀ ਹਰ ਧਰਕਣ ਵਿਚ ਦੇਸ਼ ਪਿਆਰ ਦੇ ਗੀਤ ਅਸਾਨੀ ਨਾਲ ਸੁਣੇ ਜਾ ਸਕਦੇ ਸਨ । ਇਸ ਦਾ ਰਬ , ਉਸ ਦੀ ਇਬਾਦਤ ਤੇ ਉਸ ਦਾ ਧਿਆਨ ਬਸ ਇਕ ਹੀ ਸੀ ਉਹ ਸੀ ਦੇਸ਼ ਦੀ ਅਜਾਦੀ । ਦੇਸ਼ ਲਈ ਮਰ ਮਿਟਣਾ ਤਾਂ ਉਹ ਇਝ ਸਮਝਦਾ ਸੀ ਕਿ ਜਿਵੇ ਨਵਾਂ ਦੁਲਾ ਵਿਆਹ ਕਰਾਉਣ ਜਾ ਰਿਹਾ ਹੋਵੇ । 

ਪਰ ਦੋਸਤੋ ਅਜ ਦੁਖ ਦੀ ਗਲ ਇਹ ਹੈ ਕਿ ਇਸ ਦੀ ਸ਼ਹੀਦੀ ਦੇ ਇਨੇ ਸਾਲਾਂ ਬਆਦ ਵੀ ਨਵੀਂ ਪਿੜੀ ਉਸ ਮਹਾਨ ਦੇਸ਼ ਭਗਤ ਨੂੰ ਭੁਲਦੀ ਜਾ ਰਹੀ ਹੈ  ਇਸ ਦੇ ਮੁਖ ਹੇਠ ਲਿਖੇ ਕਾਰਣ ਹਨ

  1. ਦੇਸ਼ ਭਗਤੀ ਦੀ ਸਿੱਖਿਆ ਸਾਡੇ ਦੇਸ਼ ਵਿਚ ਜਰੂਰੀ ਨਹੀ ਹੈ
  2. ਸਾਡੀ ਅਪਣੀ ਸਰਕਾਰਾਂ ਵੀ ਨੋਜਵਾਨਾਂ ਵਿਚ ਦੇਸ਼ ਭਗਤੀ ਪੈਦਾਂ ਕਰਨ ਲਈ ਕੋਈ ਵੀ ਉਪਰਾਲਾਂ ਨਹੀ ਕਰ ਰਹੀਆ
ਇਸ ਲਈ ਸਾਨੂੰ ਖੁਦ ਹੀ ਅਗੇ ਆ ਕੇ ਭਗਤ ਸਿੰਘ ਵਰਗੇ ਦੇਸ਼ ਭਗਤਾਂ ਦੇ ਚੰਗੇ ਭਗਤ ਬਣ ਕੇ ਦੇਸ਼ ਭਗਤਾਂ ਦੀ ਸਿੱਖਿਆ ਦੇਣ ਦਾ ਕੰਮ ਸ਼ੁਰੂ ਕਰਨਾ ਪਵੇਗਾ ।
Read more >>

February 11, 2010

ਗੁਗਲ ਦੇਵੇਗਾ ਸੁਪਰਫਾਸਟ ਇਨਟਰਨੈਟ ਸੁਵਿਧਾਸਰਚ ਇਜਨ ਤੇ ਇਮੇਲ ਖੇਤਰ ਵਾਲੀ ਕੰਪਨੀ ਗੁਗਲ ਹੁਣ ਅਮਰੀਕਾ ਵਿਚ ਅਪਣੇ ਉਪਭੋਗਤਾਵਾਂ ਨੂੰ ਸੁਪਰਫਾਸਟ ਇੰਨਟਰਨੈਟ ਦੀ ਸੁਵਿਧਾ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ

ਇਸ ਲਈ ਗੁਗਲ ਨੇ ਫਾਇਬਰ ਓਪਟੀਕਲ ਬਰੋਡਬੈਂਡ ਨੈਟਵਰਕ ਨਾਲ ਸੰਪਰਕ ਕੀਤਾ ਹੈ ਤੇ ਇਸ ਤੋ ਬਾਅਦ ਇਹ ਕੰਪਨੀ 100 ਗੁਣਾ ਤੇਜ ਇਨਟਰਨੈਟ ਦੀ ਸੁਵਿਧਾ ਪ੍ਰਧਾਨ ਕਰੇਗੀ ।


ਇਸ ਦੇ ਪਰੋਡਕ ਪ੍ਰੰਬਧਕ ਨੇ ਇਹ ਜਾਣਕਾਰੀ ਦਿਤੀ ਕਿ ਬਹੁਤ ਛੇਤੀ ਹੀ ਗੁਗਲ ਇਨਟਨੈਟ ਉ ਵੀ ਤੇਜ ਗਤੀ ਦੀ ਸੁਵਿਧਾ ਦੇਵਾਗਾ
Read more >>

February 10, 2010

ਬੈਂਕ ਫਾਇਨਾਨਸ

ਬੈਂਕ ਫਾਇਨਾਨਸ ਦਾ ਅਰਥ

ਬੈਂਕ ਫਾਇਨਾਨਸ ਤੋਂ ਭਾਵ ਹੈ ਬੈਂਕ ਦੁਆਰਾ ਦਿਤਾ ਜਾਣ ਵਾਲਾ ਕਰਜਾ । ਬੈਂਕ ਫਾਇਨਾਨਸ ਵਿਚ ਉਹ ਸਾਰੇ ਕੰਮ ਆ ਜਾਦੇ ਹਨ ਜਿਸ ਨਾਲ ਕੋਈ ਬੈਂਕ ਅਪਣੇ ਕਰਜੇ ਨੂੰ ਵਧ ਤੋ ਵਧ ਰੇਟ ਤੇ ਦਿੰਦਾ ਹੈ ਪਰ ਦੁਜੇ ਪਾਸੇ ਬੈਂਕ ਫਾਇਨਾਨਸ ਨੂੰ ਜੇਕਰ ਗਾਹਕ ਦੀ ਨਜਰਿਏ ਨਾਲ ਦੇਖਿਆ ਜਾਵੇ ਤਾਂ ਉਸ ਗਾਹਕ ਨੂੰ ਬੈਂਕ ਫਾਇਨਾਨਸ ਵਿਚ ਮਾਹਿਰ ਸਮਝਿਆ ਜਾਵੇਗਾ ਜੋ ਘਟ ਤੋ ਘਟ ਰੇਟ ਵਿਚ ਬੈਂਕ ਤੋ ਕਰਜਾ ਪ੍ਰਾਪਤ ਕਰਨ ਵਿਚ ਸਫਲ ਹੁੰਦਾ ਹੈ । ਬੈਂਕ ਫਾਇਨੈਨਸ ਕੰਪਨੀ ਦਾ ਫੰਡ ਪ੍ਰਾਪਤ ਕਰਨ ਦਾ ਇਕ ਚੰਗਾ ਸਾਧਨ ਹੈ ਤੇ ਇਸ ਲਈ ਹਰੇਕ ਏਕਾਉੰਟ ਮਨੇਜਰ ਨੂੰ ਇਸ ਦੀ ਸਕੀਲ ਪ੍ਰਾਪਤ ਕਰਨੀ ਪੈਂਦੀ ਹੈ ਤਾਂ ਉਹ ਇਨਾਂ ਕੰਮਾਂ ਵਿਚ ਕੰਪਨੀ ਦੀ ਮਦਦ ਕਰ ਸਕਦਾ ਹੈ ।

ਭਾਰਤ ਵਿਚ ਬੈਂਕ ਫਾਇਨਾਨਸ

ਸਾਰੇ ਜਨਤਕ ਸੈਕਟਰ ਦੇ ਬੈਂਕ ਆਰ. ਬੀ. ਆਈ. ਦੇ ਨਿਯਮਾਂ ਅਨੁਸਾਰ ਚਲਦੇ ਹਨ । ਆਰ. ਬੀ. ਆਈ. ਇਹ ਫਿਕਸ ਕਰਦਾ ਹੈ ਕਿ ਬੈਂਕ ਨੂੰ ਕਿੰਨਾ ਕਰਜਾ ਉਧਾਰ ਮੰਗਣ ਵਾਲੇ ਨੂੰ ਦੇਣਾ ਚਾਹਿਦਾ ਹੈ । ਕਰਜਾਂ ਦੇਣ ਦੇ ਲਈ ਕੰਪਨੀ ਦੀ ਚਾਲੂ ਪੁੰਜੀ ਦੀ ਹਾਲਤ ਤੇ ਵਿਕਰੀ ਦੀ ਹਾਲਤ ਨੂੰ ਜਾਚਿਆਂ ਜਾਦਾ ਹੈ ਉਸ ਤੋ ਬਾਅਦ ਬੈਂਕ ਕਰਜਾ ਦੇਣ ਬਾਰੇ ਸੋਚਦਾ ਹੈ । ਜੇਕਰ ਕਿਸੇ ਬੈਂਕ ਦੇ ਸਾਰੇ ਚਾਲੂ ਸੰਪਤੀ ਤਰਲ ਅਵਸਥਾ ਵਿਚ ਨਹੀਂ ਹਨ ਤਾਂ ਕੁਲ ਇਕਯੁਟੀ ਦਾ ਸਿਰਫ 25 ਪਰਸੈਂਟ ਤੇ ਬੈਂਕ ਤੋ ਕਰਜਾ 75 ਪਰਸੈਂਟ ਕਰਜਾ ਮਿਲ ਸਕਦਾ ਹੈ
Read more >>

February 3, 2010

ਨਿਵੇਸ਼ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰੋ ਜੀ ।

ਨਿਵੇਸ਼ ਤੋ ਭਾਵ ਹੈ ਕਿ ਪੈਸੇ ਨੂੰ ਕਿਸੇ ਅਜਿਹੇ ਕੰਮ ਵਿਚ ਲਗਾਉਣਾ ਜਿਸ ਤੋ ਲਾਭ, ਵਿਆਜ ਜਾ ਨਿਵੇਸ਼ਿਤ ਕੀਤੀ ਆਮਦਨ ਵਿਚ ਵਾਧਾ ਹੋ ਸਕੇ । ਇਸ ਦੀ ਪ੍ਰਕਿਰਿਆ ਬਚਤ ਤੋ ਸ਼ੁਰੂ ਹੁੰਦੀ ਹੈ ਤੇ ਵਪਾਰ ਵਿਚ ਜਾਂ ਕਿਸ ਹੋਰ ਕੰਮ ਵਿਚ ਧੰਨ ਨੂੰ ਵਾਸਤਵਿਕ ਰੁਪ ਵਿਚ ਲਗਾ ਦੇਣ ਨਾਲ ਖਤਮ ਹੁੰਦੀ ਹੈ । ਅਜਿਹਾ ਕੋਈ ਵਿ ਵਿਅਕਤੀ ਜਿਸ ਕੋਲ ਨਕਦੀ ਹੈ ਉਹ ਚਾਹੇ ਵਪਾਰ ਜਾਣਦਾ ਹੈ ਜਾਂ ਨਹੀ ਉਹ ਕਿਸੇ ਹੋਰ ਦੇ ਵਪਾਰ ਵਿਚ ਨਿਵੇਸ਼ ਕਰ ਸਕਦਾ ਹੈ ਇਥੋ ਤਕ ਕੇ ਆਮਦਨ ਵਿਚ ਵਾਧੇ ਦੇ ਲਈ ਘਰੇਲੂ ਇਸਤਰਿਆ, ਬਚੇ ਤੇ ਬੁਜਰਗ ਵੀ ਨਿਵੇਸ਼ ਕਰ ਸਕਦੇ ਹਨ। ਹੁਣ ਇਹ ਸਮਝ ਵਾਲੀ ਗਲ ਹੈ ਕਿ ਨਿਵੇਸ਼ ਕਿਸ ਵਿਚ ਕੀਤਾ ਜਾਵੇ ਨਿਵੇਸ਼ ਜਾਂ ਤਾ ਸਕੁਯਰਟੀ ਵਿਚ ਕੀਤਾ ਜਾ ਸਕਦਾ ਹੈ ਜਾਂ ਸੰਪਤੀਆ ਵਿਚ । ਇਥੋ ਤਕ ਕਿ ਅਜ ਕਲ ਦੇ ਲੋਕ ਵਿਦੇਸ਼ ਮੁਦਰਾ ਵਿਚ ਵੀ ਨਵੇਸ਼ ਕਰਦੇ ਹਨ । ਪਰ ਇਹ ਯਾਦ ਰਖਣਾ ਜਰੂਰੀ ਹੈ ਕਿ ਹਰੇਕ ਤਰਾਂ ਦੇ ਨਵੇਸ਼ਾਂ ਵਿਚ ਕੁਝ ਨਾ ਕੁਝ ਰਾਸ਼ੀ ਡੁਪਣ ਦਾ ਜੋਖਮ ਹਮੇਸ਼ਾਂ ਹੀ ਰਹਿੰਦਾ ਹੈ ਜਾਂ ਜੇਕਰ ਗਲਤ ਕੰਪਨੀ ਵਿਚ ਤੁਸੀ ਨਿਵੇਸ਼ ਕਰ ਦਿਤਾ ਹੈ ਤਾਂ ਤੁਹਾਡਾ ਸਾਰਾ ਦਾ ਸਾਰਾ ਪੈਸਾ ਵਿ ਡੁਬ ਸਕਦਾ ਹੈ । ਇਸ ਲਈ ਨਿਵੇਸ਼ਕਾਂ ਨੂੰ ਚਹਿਦਾ ਹੈ ਕਿ ਕਿ ਨਵੇਸ਼ ਕਰਨ ਤੋਂ ਪਹਿਲਾ ਚੰਗੀ ਤਰਾਂ ਕੀਤੇ ਜਾਣ ਵਾਲੇ ਨਿਵੇਸ਼ ਦਾ ਵਿਸ਼ਲੇਸ਼ਣ ਕਰ ਲੈਣ ਕਿਉਂਕਿ ਇਕ ਵਾਰੀ ਨਿਵੇਸ਼ ਕਰਨ ਤੋ ਬਾਅਦ ਨਿਵੇਸ਼ਕ ਦਾ ਧੰਨ ਦੇ ਪ੍ਰਯੋਗ ਦਾ ਅਧਿਕਾਰ ਖਤਮ ਹੋ ਜਾਦਾਂ ਹੈ । ਨਿਵੇਸ਼ ਦੇ ਸਾਰੇ ਨਿਰਣੇ ਕੈਪਿਟਲ ਬਜਟਿੰਗ ਦੇ ਅਧਾਰ ਤੇ ਲਿਤੇ ਜਾਦੇ ਹਨ । ਵਪਾਰੀ ਉਸ ਸੰਪਤੀ ਵਿਚ ਨਿਵੇਸ਼ ਕਰੇਗਾ ਜੋ ਵਧ ਵਧ ਰਿਟਰਨ ਛੇਤੀ ਤੋ ਛੇਤੀ ਦੇਵੇ ਇਸੇ ਤਰਾਂ ਉਹ ਫਰਮ ਜੋ ਨਿਵੇਸ਼ ਸਵਿਕਾਰ ਕਰਦੀ ਹੈ ਉਹ ਚਹਾਉਦੀ ਹੈ ਕਿ ਘਟੋ ਘਟੋ ਕੋਸਟ ਆਫ ਕੈਪਿਟਲ ਤੇ ਉਸ ਨੂੰ ਧਨ ਦੀ ਪ੍ਰਾਪਤੀ ਹੋ ਜਾਵੇ । ਅਜਕਲ ਨਿਵੇਸ਼ ਕਰਨ ਵਾਲੇ ਬਹੁਤ ਸਾਰੇ ਵਿਚੋਲੇ ਪੈਦਾ ਹੋ ਗਏ ਹਨ ਜੋ ਕਿ ਬੈਂਕ, ਇਨਸ਼ੋਰੈਨਸ ਕੰਪਨੀ ਹਨ ਇਸ ਤੋ ਇਲਾਵਾ ਫਾਇਨਾਸ ਦੀਆ ਕੰਪਨੀਆ ਮੁਚਵਲ ਫੰਡ ਦੀ ਰੂਪ ਵਿਚ ਧੰਨ ਇਕਠਾ ਕਰਦੀਆ ਹਨ ਤੇ ਇਸ ਨੂੰ ਸ਼ੇਅਰ ਮਾਰਕਿਟ ਵਿਚ ਲਗਾਇਆ ਜਾਦਾ ਹੈ । ਇਸ ਤੋ ਇਲਾਵਾ ਰਿਅਲ ਇਸਟੇਟ ਵਿਚ ਸੰਪਤੀ ਖਰਿਦ ਕੇ ਉਸ ਨੂੰ ਵਾਧੇ ਤੇ ਜਾ ਪਟੇ ਤੇ ਵੇਕ ਕੇ ਲਾਭ ਕਮਾਉਣ ਦਾ ਕੰਮ ਵਿ ਨਿਵੇਸ਼ਿਤ ਕੰਮਾਂ ਵਿਚ ਆਉਦਾ ਹੈ ।
Read more >>

ਬਲੋਗਿੰਗ ਨਾਲ ਭਿਆਨਕ ਬੀਮਾਰਿਆਂ ਦਾ ਇਲਾਜ

ਕਿਸੇ ਵਿਸ਼ੇ ਤੇ ਲਿਖਣ ਦਾ ਮਤਲਬ ਹੈ ਕਿ ਅਪਣੇ ਵਿਚਾਰਾ ਨੂੰ ਦੁਜੇ ਤਕ ਪਹੁਚਾਉਣਾ ਇਨਸਾਨ ਸ਼ੁਰੂ ਤੋ ਹੀ ਲਿਖਦਾ ਆ ਰਿਹਾ ਹੈ ਪਰ ਬੰਦੇ ਨੂੰ ਖੁਸ਼ੀ ਉਦੇ ਹੁੰਦੀ ਹੈ ਜਦੋ ਇਸ ਨੂੰ ਪੜਨ ਵਾਲਿਆ ਦੀ ਸੰਖਿਆ ਵਧਦੀ ਜਾਵੇ । ਇਸੇ ਕਰਕੇ ਅਜਕਲ ਬਲੋਗਿੰਗ ਨਾਲ ਭਿਆਨਕ ਬੀਮਾਰਿਆ ਦਾ ਇਲਾਜ ਹੋ ਰਿਹਾ ਹੈ ।

ਕਿਸੇ ਵੀ ਤਰਾਂ ਦੀ ਬੀਮਾਰੀ ਉਸ ਸਮੇਂ ਅਧੀ ਖਤਮ ਹੋ ਜਾਦੀ ਹੈ ਜਦੋ ਸਾਡੀ ਅਪਣੀ ਜੀਉਣ ਦੀ ਵਿਲ ਪਾਵਰ ਵਧ ਜਾਦੀ ਹੈ ਇਹ ਤਾਂ ਹੀ ਸੰਭਵ ਹੈ ਜਦੋ ਅਸੀ ਖੁਸ਼ੀ ਮਹਿਸੁਸ ਕਰਿਏ ।
ਇਕ ਯੁਨੀਵਰਸੀ ਨੇ ਕੁਝ ਮਰਿਜਾਂ ਤੇ ਇਹ ਪ੍ਰਯੋਗ ਕੀਤਾ ਹੈ ਕਿ ਜੇਕਰ ਉਨਾ ਵਿਚ ਕਿਸੇ ਵਿਸ਼ੇ ਤੇ ਕੋਈ ਚੀਜ ਲਿਖਣ ਦੀ ਰੁਚੀ ਜਗਾਈ ਜਾਵੇ ਤਾਂ ਉਨਾਂ ਦਾ ਧਿਆਨ ਅਪਣੀ ਬੀਮਾਰੀ ਤੋ ਹਟ ਜਾਦਾ ਹੈ ਤੇ ਉਹ ਇਸ ਦੀ ਪਰਫੋਰਮੈਨਸ ਦੇਖਣ ਵਿਚ ਜਿਆਦਾ ਰੁਚੀ ਰਖਦੇ ਹਨ  ਇਸ ਤੋ ਇਲਾਵਾ ਉਹ ਅਪਣਾ ਸਮਾਂ ਨਵਿਆਂ ਨਵਿਅਆਂ ਕਾਢਾਂ ਵਿਚ ਲਗਾਉਦੇ ਹਨ ਜਿਵੇ ਅਜ ਇਸ ਲੇਖ ਦੀ ਪਿਕਚਰ ਤੇ ਮੈਂ ਫੋਟੋਸ਼ੋਪ ਦਾ ਇਫੈਕਟ ਪਾਇਅ ਹੈ ਜਿਸ ਕਰਕੇ ਦੋ ਇਮੇਜ ਇਕ ਹੀ ਪਿਕਚਰ ਵਿਚ ਦੀਖਾਈ ਦਿੰਦੀਆਂ ਹਨ ।ਕਿਉਕਿ ਇਨਟਰਨੈਟ ਦੀ ਖੋਜ ਤੋ ਬਾਅਦ ਤੁਹਾਡੀ ਸੋਚ ਵਾਲੇ ਵਿਅਕਤੀ ਵੀ ਇਕਠੇ ਕੀਤੇ ਜਾ ਸਕਦੇ ਹਨ ਇਸ ਲਈ ਮੇਰੀ ਸਲਾਹ ਤਾਂ ਇਹ ਕਿ ਬੀਮਾਰ ਵਿਅਕਤੀਆ ਨੂੰ ਇਕ ਲੈਪਟਾਪ ਖਰੀਦ ਦੇਣਾ ਚਹੀਦਾ ਹੈ ਤੇ ਕੁਝ ਦਿਨ ਉਸ ਨੂੰ ਲਿਖਣ ਦੇ ਉਤੇ ਪਰੇਰਿਤ ਕਰਨਾ ਚਹਿਦਾ ਹੈ ਇਸ ਤਰਾਂ ਜੇ ਕਰ ਉਹ ਦੇਖਣਗੇ ਕਿ ਕਮੈਟ ਦੇ ਰੁਪ ਵਿਚ ਬਹੁਤ ਚੰਗਾ ਰਿਸਪੋਸ ਆ ਰਿਹਾ ਹੈ ਤੇ ਲੋਕਾਂ ਨੂੰ ਉਸ ਦੀ ਵਾਸਤਵ ਵਿਚ ਹੀ ਜਰੂਰਤ ਹੈ ਤਾਂ ਮੈਂ ਇਹ ਮਨਦਾ ਹਾਂ ਕਿ ਮਰਿਜ ਦਾ ਬਹੁਤ ਛੇਤ ਇਲਾਜ ਸੰਭਵ ਹੋ ਸਕਦਾ ਹੈ
ਇਸ ਦੀ ਵਿਅਖਿਆ ਮੈਂ ਹੋਰ ਵੀ ਦੇ ਸਕਦਾ ਹਾਂ ਪਰ ਮੈਂ ਇਹ ਸਮਝਦਾ ਹੈ ਕਿ ਇਸ ਵਿਸ਼ੇ ਤੇ ਪਰੈਕਟੀਕਲ ਕਰਨ ਦੀ ਬਹੁਤ ਜਰੂਰਤ ਹੈ

ਨੋਟ ਇਸ ਲੇਖ ਨੂੰ ਲਿਖਣ ਤੋ ਪਹਿਲਾ ਮੇਰੀ ਸਿਹਤ ਠੀਕ ਨਹੀ ਸੀ ਤੇ ਇਸ ਲੇਖ ਨੂੰ ਲਿਖਣ ਤੋ ਬਾਅਦ ਮੈਂ ਖੁਦ ਨੂੰ ਚੰਗਾ ਫਿਲ ਕਰ ਰਿਹਾ ਹਾਂ ਇਹ ਸਭ ਤੋ ਵਡਾ ਸਬੂਤ ਹੈ ਇਸ ਤੋ ਵਧ ਮੈਂ ਦੇ ਨਹੀਂ ਸਕਦਾ

ਤੁਸੀ ਅਜਾਮਾਉ ਇਸ ਵਿਚ ਕੋਈ ਨੁਕਸਾਨ ਹੀ ਨਹੀ ਸਗੋ ਮੈਂ ਤਾਂ ਇਹ ਸਮਝਦਾ ਹਾਂ ਕਿ ਮੇਰੇ ਮਰਨ ਤੋ ਬਾਅਦ ਪੰਜਾਬੀ ਮੇਰੀ ਅਵਾਜ ਦੇ ਰੂਪ ਵਿਚ ਮੈਂ ਅਪਣੀ ਅਸਲੀ ਦੋਲਤ ਇਸ ਸੰਸਾਰ ਲਈ ਛਡ ਕੇ ਜਾਵਾਂ ਗਾ ।

ਤੁਸੀ ਵਿ ਅਜ ਤੋ ਬਲੋਗਿੰਗ ਕਰਨਾ ਸ਼ੁਰੂ ਕਰੋ ਉਹ ਵੀ ਬਲਕੁਲ ਫਰੀ  at http://www.blogger.com/  ਤੇ ।
Read more >>

February 2, 2010

ਪੰਜਾਬੀ ਯੂਨੀਵਰਸੀ ਨੇ ਬਣਾਇਆ ਅਪਣਾ ਪੰਜਾਬੀ ਖੋਜ ਇੰਜਨ

ਪੰਜਾਬੀ ਯੂਨੀਵਰਸੀ ਪਟਿਆਲਾ ਨੇ ਅਪਣਾ ਪੰਜਾਬੀ ਖੋਜ ਇੰਜਨ ਬਣਾ ਲਿਆ ਹੈ ਇਸ ਲਈ ਪੰਜਾਬੀ ਯੂਨੀਵਰਸੀ ਤੇ ਉਸ ਦੇ ਕਰਮਚਾਰੀ ਧਨੰਵਾਦ ਦੇ ਪਾਤਰ ਹਨ । ਇਹ ਖੋਜ ਯੰਤਰ ਵਿਚ ਤੁਸੀ ਜੋ ਵੀ ਇੰਗਲਿਸ਼ ਵਿਚ ਲਿਖੋਗੇ ਉਹ ਪੰਜਾਬੀ ਵਿਚ ਕਨਵਰਟ ਹੋ ਜਾਵੇਗਾ ਤੇ ਬਾਅਦ ਵਿਚ ਤੁਸੀ ਇਸ ਨਾਲ ਸੰਬੰਧੀ ਸਰਚ ਨੂੰ ਪੰਜਾਬੀ ਵਿਚ ਹੀ ਹੇਠਾ ਦੇਖ ਸਕਦੇ ਹੋ
ਅਜ ਮੈਂ ਕਿਸੇ ਵਿਦਿਆਰਥੀ ਦੇ ਪੇਪਰਾਂ ਦੀ ਡੇਟ ਸ਼ੀਟ ਦੇਖਣੀ ਸੀ ਤਾਂ ਅਚਾਨਕ ਇਸ ਨਵੀਂ ਕਾਢ ਤੇ ਮੇਰੀ ਨਜਰ ਪਈ ਇਸ ਨੂੰ ਤੁਸੀ ਵੀ ਅਜਮਾਉ ।


Read more >>

January 23, 2010

Sukhmani Sahib ਦੇ ਪਾਠ ਬਾਰੇ ਜਾਣੋ ਤੇ youtube video ਤੋਂ ਸੁਣੋ

ਸੁਖਮਨੀ ਸਾਹਿਬ ਇਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿਚ ਹੈ ਤੇ ਸਭ ਨੂੰ ਸ਼ਾਂਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ । ਇਸ ਦੀ ਅਵਾਜ ਨਾਲ ਤਨਾਵ ਦੂਰ ਹੰਦਾ ਹੈ ।  ਸੁਖਮਨੀ ਸਾਹਿਬ ਜੀ ਨੂੰ ਪੜਨ ਨਾਲ ਤੁਹਾਡੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ ਤੇ ਤੁਹਾਡੇ ਵਿਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ਹੈ ਤੇ ਤੁਸੀ ਸ਼ਕਤੀ, ਧੀਰਜ, ਸਾਹਸ ਅਤੇ ਅੰਨਤ ਚੇਤਨਾ ਨਾਲ ਜੂੜ ਜਾਦੇ ਹੋ ਦਿਨ ਵਿਚ ਇਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ  ਤੁਹਾਡੇ ਵਿਚ ਅਦਰੂਨੀ ਸੰਤੁਲਨ, ਦਯਾ, ਪ੍ਰਕਾਸ਼, ਉਰਜਾ ਤੇ ਬਲਿਦਾਨ ਦੇਣ ਦੀ ਹਿਮਤ ਆ ਜਾਦੀ ਹੈ ।


ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਬ ਤੋਂ ਵੱਡੀ ਰਚਨਾ ਹੈ  ਗੁਰੂ ਸਾਹਿਬ ਜੀ ਨੇ ਜਦੋ ਇਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ  ਉਸ ਦੀ ਸ਼ਾਰਿਰਕ ਤੇ ਮਾਨਸਿਕ ਦੁਖ ਨੂੰ ਦੁਰ ਕਰਨ ਲਈ ਇਹ ਬਾਣੀ ਦੀ ਰਚਨਾ ਕੀਤੀ । ਇਥੋ ਤਕ ਕਿ ਇਸ ਦੇ ਪਾਠ ਕਰਨ ਨਾਲ ਲਾਹੋਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਵੇਲਾ ਪੇਟ ਦਾ ਦਰਦ ਵੀ ਠੀਕ ਹੋ ਗਿਆ । ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲਗਾ ।

ਸੁਖਮਨੀ ਸਾਹਿਬ ਵਿਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸ਼ਲੋਕ ਹਨ ਤੇ ਇਸ ਵਿਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਲਾਇਨਾ ਹਨ । ਤਾਂ ਆਉ ਅਸੀਂ ਅਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇਕ ਮਹਾਨ ਤੇ ਸਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਿਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ

Take it from us at here and then study this great spiritual book of the world. 

Read more >>

ਤੁਹਾਡੇ ਕੋਲ ਪੰਜਾਬੀ ( ਮੇਰੀ ਅਵਾਜ ) ਮੁਫਤ ਅਖਬਾਰ ਦੇ ਨਵੇਂ ਲੇਖ ਤੁਹਾਡੇ ਇਮੇਲ ਵਿਚ ਕਿਵੇਂ ਆਉਣਗੇ - ਇਸ ਨੂੰ ਸਿੱਖੋ

ਪਿਆਰੇ ਦੋਸਤੋ,

ਤੁਸੀ ਮੇਰੇ ਬਲੋਗ ਪੰਜਾਬੀ ( ਮੇਰੀ ਅਵਾਜ ) ਵਿਚ ਆ ਕੇ ਦਰਸ਼ਨ ਦਿਤੇ ਤੇ ਇਸ ਅਖਬਾਰ ਨੂੰ ਅਪਣੀ ਇਮੇਲ ਵਿਚ ਪੜਨ ਲਈ ਤੁਸੀ ਅਪਣੀ ਇਮੇਲ ਆਈ . ਡੀ ਮੈਨੂੰ ਭਰ ਕੇ ਦਿਤੀ ਇਸ ਲਈ ਮੈਂ ਤੁਹਾਡਾ ਧੰਨਵਾਦੀ ਹੈ ਕਿ ਤੁਸੀ ਮੈਨੂੰ ਅਪਣੀ ਸੇਵਾ ਦਾ ਮੋਕਾ ਦਿਤਾ । ਪਰ ਤੁਹਾਡੀ ਇਮੇਲ ਹਾਲੇ Unverified ਹਨ ਇਸ ਦਾ ਭਾਵ ਹੈ ਕਿ ਤੁਹਾਡੇ ਇਮੇਲ ਵਿਚ ਵੈਰੀਫਿਕੇਸ਼ਨ ਆਈ ਹੋਵੇਗੀ ਤੇ ਤੁਸੀ ਇਸ ਤੇ ਕਲੀਕ ਨਹੀ ਕੀਤਾ ਹੋਵੇਗਾ । ਕਿਉਕਿ ਜਦੋ ਵੀ ਮੈਂ ਪੰਜਾਬੀ ਮੇਰੀ ਅਵਾਜ ਬਲੋਗ ਵਿਚ ਕੋਈ ਲੇਖ ਲਿਖਦਾ ਹਾਂ ਤਾਂ ਗੁਗਲ ਅਪਣੀ ਫਰੀ ਸੇਵਾ ਰਾਹੀ ਤੁਹਾਡੇ ਕੋਲ ਪਹੁੰਚਾਉਦਾ ਹੈ ਪਰ ਇਸ ਦੇ ਲਈ ਤੁਸੀ ਵੈਰੀਫਿਕੇਸ਼ਨ ਤੇ ਕਲੀਕ ਕਰਨਾ ਹੈ ਜਾ ਜੇ ਤੁਹਾਡੇ ਕੋਲ ਇਹ ਇਮੇਲ ਡੀਲੀਟ ਹੋ ਗਈ ਹੈ ਤਾ ਤੁਸੀ ਦੁਬਾਰਾ ਵੀ ਫੋਮ ਭਰ ਸਕਦੇ ਹੋ ਜਾਂ ਮੈਨੂੰ vinod@svtuition.org ਸੰਪਰਕ ਕਰੋ । ਇਕ ਗਲ ਯਾਦ ਰਖੋ ਕਿ ਅਸੀ ਤੁਹਾਡੋ ਕੋਲ ਇਸ ਸੇਵਾ ਲਈ ਕੁਝ ਵੀ ਨਹੀ ਲੈਦੇਂ ਪਰ ਜੇ ਤੁਸੀ ਵੈਰੀਫਿਕੇਸ਼ਨ ਦੇ ਬਟਨ ਤੇ ਕਲੀਕ ਨਹੀ ਕਰੋਗੇ ਤਾਂ ਅਸੀ ਤੁਹਾਨੂੰ ਇਮੇਲ ਫੇਜਣ ਦੇ ਅਸਮਰਥ ਰਵਾਗੇਂ

ਇਸ ਲਈ ਜਲਦੀ ਤੋ ਜਲਦੀ ਤੁਸੀ ਮੇਰੇ ਦੁਆਰਾ ਵੈਰੀਫਿਕੇਸ਼ਨ ਇਮੇਲ ਤੇ ਕਲੀਕ ਕਰਕੇ ਵੈਰੀਫਾਇਡ ਕਰੋ


ਬਾਕੀ ਸਤ ਸ਼੍ਰੀ ਅਕਾਲ

ਉਮੀਦ ਹੈ ਤੁਸੀ ਦਾਸ ਦੀ ਬੇਨਤੀ ਸਵਿਕਾਰ ਕਰੋਗੇ

ਵਿਨੋਦ ਕੁਮਾਰ ( ਲੇਖਕ )

ਹੁਣ ਤਕ  ਅਨਵੈਰਿਫਡ ਇਮੇਲ ਦਾ ਡਾਟਾਬੇਸ


Read more >>

January 19, 2010

ਬਚਤ ਕਰਕੇ ਜੀਵਨ ਨੂੰ ਸਵਾਰੋ

ਬਚਤ ਤੋ ਭਾਵ ਹੈ ਕਿ ਕੀਤੀ ਕਮਾਈ ਵਿਚ ਸਾਰੇ ਪੈਸੇ ਨਾ ਖਾਣਾ ਅਤੇ ਕੁਝ ਨੂੰ ਅਪਣੇ ਬੈਂਕ ਦੇ ਵਿਚ ਜਮਾਂ ਰਖਣਾ ਤਾਂ ਓਖੇ ਵੇਲੇ ਇਸ ਤੋਂ ਕੰਮ ਲਿਆ ਜਾ ਸਕੇ । ਬਚਤ ਜੀਵਨ ਦਾ ਇਕ ਚੰਗਾ ਗੁਣ ਹੈ ਅਤੇ ਵਪਾਰ ਵਿਚ ਬਚਤ ਦੀ ਬਹੁਤ ਮਹਤਤਾ ਹੈ ਵਪਾਰ ਵਿਚ ਜਿਨੇਂ ਪਰੋਵਿਜਨ ਤੇ ਰੀਜਰਵ ਬਣਾਏ ਜਾਦੇਂ ਹਨ ਉਹ ਸਾਰਿਆ ਵਪਾਰ ਵਿਚ ਬਚਤ ਕਰਨ ਦੇ ਢੰਗ ਹੀ ਹਨ ਪਰ ਨਿਜੀ ਜੀਵਨ ਵਿਚ ਬਚਤ ਕਰਨਾ ਇਕ ਜਰੂਰ ਕੰਮ ਵੀ ਹੈ ਕਿਉਂਕਿ ਵਿਆਕਤੀਗਤ ਜੀਵਨ ਵਿਚ ਕਈ ਵੇਰੀ ਅਜਿਹਾ ਸਮਾਂ ਵੀ ਆਉਦਾਂ ਜਦੋ ਪੈਸੇ ਦੀ ਬਹੁਤ ਜਰੂਰਤ ਹੁੰਦੀ ਹੈ ਇਸ ਲਈ ਜੇ ਅਸੀ ਬਚਤ ਕੀਤੀ ਹੋਵੇ ਤਾਂ ਇਸ ਤੋਂ ਲਾਭ ਲਿਆ ਜਾ ਸਕਦਾ ਹੈ ਅਤੇ ਇਸ ਲਈ ਓਖੇ ਸਮੇਂ ਲਈ ਬਚਤ ਕਰਨ ਇਕ ਅਕਲਮੰਦੀ ਦਾ ਕੰਮ ਹੈ ।

ਸ਼ੁਰੂ ਵਿਚ ਜਦੋ ਤੁਸੀ ਬਚਤ ਕਰਨਾ ਸ਼ੁਰੂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀ ਇਸ ਨੂੰ ਛੇਤੀ ਹੀ ਤੋੜ ਦਿਉ ਕਿਉਕਿ ਅਜਕਲ ਦੇ ਮਹਿੰਗਾਈ ਦੇ ਯੂਗ ਵਿਚ ਬਚਤ ਕਰਨਾ ਸਭ ਤੋ ਓਖਾ ਕੰਮ ਬਣ ਗਿਆ ਹੈ ਪਰ ਇਹ ਛੋਟੀ ਛੋਟੀ ਬਚਤ ਤੋ ਜੇਕਰ ਤੁਸੀ ਸ਼ੁਰੂ ਕਰੋ ਤਾਂ ਵੀ ਤੁਸੀ ਜੇ ਇਸ ਨੂੰ ਚੰਗੇ ਪਾਸੇ ਇਸਤਮਾਲ ਕਰਦੇ ਹੋ ਤਾਂ ਤੁਸੀ ਅਪਣੇ ਮੁਲਧਨ ਨੂੰ ਕਈ ਗੁਣਾ ਕਰ ਸਕਦੇ ਹੋ ।

ਸਾਨੂੰ ਹੋਰ ਯੋਜਨਾਵਾਂ ਦੀ ਤਰਾਂ ਬਚਤ ਕਰਨੀ ਦੀ ਵੀ ਚੰਗੀ ਯੋਜਨਾ ਬਣਾਉਣੀ ਚਹੀਦੀ ਹੈ ਤਾਂ ਅਸੀ ਅਪਣੀ ਕਮਾਈ ਦਾ ਇਕ ਹੀ ਬਚਾ ਸਕਦੇ ਹਾ ।

ਹੁਣ ਮੈਂ ਤੁਹਾਨੂੰ ਦਸ ਰਿਹਾ ਹਾਂ ਕਿ ਧੰਨ ਨੂੰ ਕਿਵੇਂ ਬਚਾਏ । ਸਭ ਤੋ ਪਹਿਲਾ ਅਪਣੀ ਬਚਤ ਕਰਨ ਦਾ ਉਦੇਸ਼ ਨਿਰਧਾਰਿਤ ਕਰੋ ਕਿ ਤੁਸੀ ਕਿਸ ਉਦੇਸ਼ ਦੀ ਪ੍ਰਾਪਤੀ ਲਈ ਬਚਤ ਕਰ ਰਹੇ ਹੋ ਜਿਵੇ ਤੁਹਾਡਾ ਉਦੇਸ਼ ਹੋ ਸਕਦਾ ਹੈ ਕਿ ਅਪਣੇ ਖੁਦ ਦਾ ਘਰ ਬਣਾਉਣਾ ਹੋਵੇ ਤਾਂ ਤੁਹਾਨੂੰ ਇਸ ਲਈ ਜਿਆਦਾ ਧੰਨ ਦੀ ਜਰੂਰਤ ਹੋਵੇਗੀ ਪਰ ਜੇ ਤੁਹਾਨੂੰ ਕੋਈ ਨਵਾਂ ਵਹਿਕਲ ਖਰੀਦਣਾ ਹੋਵੇ ਤਾਂ ਉਸ ਲਈ ਘਟ ਧੰਨ ਦੀ ਜਰੂਰਤ ਹੋਵੇਗੀ ਇਸ ਲਈ ਤੁਹਾਡੀ ਯੋਜਨਾ ਵਿਚ ਕਿੰਨਾ ਧਨ ਤੁਹਾਨੂੰ ਕਿੰਨੇ ਸਮੇਂ ਬਾਅਦ ਚਾਹੀਦਾ ਹੈ ਇਹ ਵੀ ਨਿਰਧਾਰਿਤ ਕਰੇਗਾ ਤੁਸੀ ਕਿੰਨੀ ਸੇਵਿੰਗ ਇਕ ਮਹਿਨੇ ਵਿਚ ਕਰਨੀ ਜਰੂਰੀ ਹੈ ਜਿਵੇਂ ਜੇਕਰ ਤੁਸੀ ਅਗਲੇ ਸਾਲ ਨਵਾਂ ਘਰ ਲੈਣਾ ਹੈ ਤਾਂ ਜੇਕਰ ਤੁਹਾਡੇ ਕੋਲ ਇਸ ਦੀ ਲੋੜੀਦੀ ਰਾਸ਼ੀ ਨਹੀਂ ਹੈ ਤਾਂ ਤੁਹਾਨੂੰ ਇਸ ਦੇ ਲਈ ਜਿਆਦਾ ਰਾਸ਼ੀ ਸੇਵ ਕਰਨੀ ਪਵੇਗੀ ਪਰ ਜੇਕਰ ਤੁਸੀ ਭਵਿਖ ਲਈ ਹੀ ਕੁਝ ਜੋੜ ਰਹੇ ਹੋ ਤਾਂ ਆਮਦਨ ਦਾ 5 % ਸੇਵ ਕਰਨਾ ਸ਼ੁਰੂ ਕਰ ਸਕਦੇ ਹੋ ।

ਅਪਣੇ ਖਰਚਿਆਂ ਦਾ ਪੁਰਾ ਵੇਰਵਾ ਬਣਾਉ ਤੁਹਾਡੇ ਕਿੰਨੇ ਖਰਚੇ ਹਨ ਕੀ ਸਾਰੇ ਖਰਚੇ ਜਰੂਰੀ ਹਨ ਇਹ ਹਫਤੇ ਦਾ ਜਾਂ ਮਹਿਨੇ ਦਾ ਰਿਕਾਰਡ ਹੋ ਸਕਦਾ ਹੈ ਇਸ ਦੇ ਅਧਾਰ ਤੇ ਤੁਸੀ ਇਹ ਪਤਾ ਲਗਾ ਸਕਦੇ ਹੋ ਕਿ ਕਿਹੜੇ ਖਰਚੇ ਗੈਰ ਜਰੂਰੀ ਹਨ ਅਤੇ ਤੁਸੀ ਕਰ ਚੁਕੇ ਹੋ ਤੁਸੀ ਇਨਾ ਖਰਚਿਆਂ ਵਿਚ ਵੀ ਕਟੋਤੀ ਕਰ ਸਕਦੇ ਹੋ ਇਹ ਵੀ ਤੁਹਾਡੇ ਬਚਤ ਦਾ ਇਕ ਹਿਸਾ ਹੋਵੇਗੀ

ਇਨਾਂ ਖਰਚਿਆਂ ਦੀਆ ਆਮ ਉਦਾਹਣਾਂ

1.ਕੀ ਤੁਹਾਡੇ ਕੋਲ ਇਕ ਤੋ ਜਿਆਦਾ ਕਾਰਾਂ ਹਨ ਅਤੇ ਫੈਮਲੀ ਮੈਂਬਰਾਂ ਨੇ ਇਕ ਹੀ ਜਗਾ ਤੇ ਜਾਣ ਲਈ ਅਲਗ ਕਾਰਾਂ ਇਸਤਮਾਲ ਕੀਤੀਆਂ ਜਾ ਰਹੀਆ ਹਨ ਇਸ ਵਾਧੂ ਖਰਚ ਨੂੰ ਤਸੀ ਇਕ ਕਾਰ ਦੇ ਇਸਮਾਲ ਵਿਚ ਆਪਸੀ ਪੈਟਰੋਲ ਦੇ ਪੈਸਿਆਂ ਦੀ ਸ਼ੇਅਰਿੰਗ ਦੁਆਰਾ ਘਟਾ ਸਕਦੇ ਹੋ

2. ਜੇ ਤੁਹਾਡੇ ਕੋਲ ਇਨਟਰਨੈਟ ਚੰਗੀ ਸਪਿਡ ਵਾਲਾ ਹੈ ਤਾਂ ਕੇਬਲ ਦਾ ਖਰਚਾ ਫਜੁਲਖਰਚੀ ਬਣ ਸਕਦੀ ਹੈ ਤੁਸੀ ਇਸ ਨੂੰ ਕਟਵਾ ਕੇ ਅਪਣੀ ਬਚਤ ਕਰ ਸਕਦੇ ਹੋ ।

3. ਕੀ ਤੁਸੀ ਬਾਹਰੀ ਖਾਣਾ ਖਾਣ ਦੇ ਸ਼ੋਕਿਨ ਹੋ । ਇਸ ਦੀ ਜਗਾ ਤੇ ਘਰ ਵਿਚ ਖਾਣਾ ਬਣਾ ਕੇ ਵੀ ਬਚਤ ਕੀਤੀ ਜਾ ਸਕਦੀ ਹੈ

ਇਹ ਹਮੇਸ਼ਾ ਯਾਦ ਰਖੋ ਕਿ ਬਚਤ ਸਾਰੇ ਖਰਚਿਆਂ ਨੂੰ ਘਟਾਉਣ ਤੋ ਬਾਅਦ ਆਉਦੀ ਹੈ ਇਸ ਲਈ ਸਾਰੀ ਅਮਦਨਾਂ ਵਿਚ ਅਪਣੇ ਸਾਰੇ ਨੀਜੀ ਖਰਚੇ ਘਟਾ ਕੇ ਸੇਵਿੰਗ ਸੰਬੰਧੀ ਫੈਸਲਾ ਲਵੋ ।
Read more >>

January 18, 2010

ਫੰਡ ਬਾਰੇ ਜਾਣੋ , ਇਹ ਹੈ ਬੜੇ ਕੰਮ ਦੀ ਚੀਜ

ਫੰਡ ਤੋਂ ਭਾਵ ਕੋਈ ਵੀ ਸੰਪਤੀ ਜੋ ਧੰਨ  ਵਿਚ ਹੋਵੇ ਤੇ ਅਲਗ ਕਿਸੇ ਖਾਸ ਕੰਮ ਲਈ ਰਖੀ ਹੋਵੇ ਉਸ ਨੂੰ ਫੰਡ ਕਿਹਾ ਜਾਦਾਂ ਹੈ ਇਹ ਵਿਤ ਦੀ ਇਕ ਖਾਸ ਟਰਮ ਹੈ ਜੋ ਕਿ ਵਿਤੀ ਕੰਮਾਂ ਵਿਚ ਬਹੁਤ ਹੀ ਇਸਤਮਾਲ ਕੀਤੀ ਜਾਦੀ ਹੈ ।

ਹੁਣ ਤੁਸੀ ਸਮਝ ਹੀ ਗਏ ਹੋਵੋਗੇ ਕੀ ਫੰਡ ਕੀ ਹੈ


ਸਧਾਰਣ ਰੁਪ ਵਿਚ ਜਦੋ ਅਸੀ ਫੰਡ ਕਹਿੰਦੇ ਹਾਂ ਤਾਂ ਇਸ ਤੋ ਭਾਵ ਵਿਤੀ ਸਾਧਨਾਂ ਨੂੰ ਇਕਠਾ ਕਰਨਾ ਹੁੰਦਾ ਹੈ ਅਤੇ ਇਹ ਹੀ ਫੰਡ ਦੇ ਸਾਧਨ ਵਿ ਹੁੰਦੇ ਹਨ ।

ਫੰਡ ਦੇ ਸਾਧਨ ਨਕਦ ਸਾਧਨਾਂ ਤੋ ਕੁਝ ਜਿਆਦਾ ਹੀ ਹੁੰਦੇ ਹਨ ਕਿਉਕਿ ਵਰਕਿੰਗ ਕੈਪਟਿਲ ਵੀ ਜੋ ਕੈਸ਼ ਵਿਚ ਨਹੀਂ ਪਰ ਵਪਾਰ ਵਿਚ ਉਪਯੋਗ ਕੀਤੀ ਜਾਦੀ ਹੈ ਉਹ ਫੰਡ ਦਾ ਸਾਧਨ ਹੋ ਸਕਦੀ ਹੈ ।


ਕੰਪਨੀ ਦੇ ਸੰਬਧ ਵਿਚ ਫੰਡ ਕਿਸੇ ਖਾਸ ਮਕਸਦ ਜਿਵੇ ਮੁਉਚਵਲ ਫੰਡ ( mutual fund )  ਜਾਂ ਹੈਜ ਫੰਡ ( hedge fund )  ਲਈ ਬਣਾਇਆ ਜਾ ਸਕਦਾ ਹੈ ।
Read more >>

January 17, 2010

ਸਾਮਾਨ ਨੂੰ ਮਾਪਣ ਦੇ ਅਲਗ ਅਲਗ ਤਰੀਕੇ

ਜੇਕਰ ਤੁਹਾਡੀ ਕੋਈ ਦੁਕਾਨ ਜਾਂ ਕੰਪਨੀ ਹੋਵੇ ਤਾਂ ਤੁਹਾਨੂੰ ਇਹ ਪਤਾ ਹੋਵੇਗਾ ਕੀ ਕਿਸੇ ਸਮਾਨ ਨੂੰ ਮਾਪਣ ਦੇ ਅਲਗ ਅਲਗ ਤਰੀਕੇ ਹੁੰਦੇ ਹਨ ਤੇ ਉਨਾਂ ਅਲਗ ਅਲਗ ਤਰੀਕਿਆ ਨੂੰ ਸਮਾਨ ਨੂੰ ਮਾਪਿਆ ਜਾਦਾਂ ਹੈ ਮੈਂ ਹੇਠਾਂ ਕੁਝ ਤਰੀਕੇ ਦਸ ਰਿਹਾ ਹਾਂ ਉਹ ਅਜਕਲ ਦੇ ਵਪਾਰ ਵਿਚ ਬਹੁਤ ਹੀ ਇਸਤਮਾਲ ਹੁੰਦੇ ਹਨ ਤੁਸੀ ਇਨਾਂ ਤਰੀਕਿਆ ਬਾਰੇ ਹੋਰ ਵੀ ਵਧ ਨੈਟ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।

ਸਮਾਨ ਨੂੰ ਮਾਪਣ ਦੇ ਤਰੀਕੇ

1. ਵਜਨ ਨੂੰ ਮਾਪਣਾ

ਲਗਭਗ ਹਰ ਤਰਾਂ ਦਾ ਖਾਣ  ਦਾ ਸਮਾਨ  ਦਾ ਵਜਨ ਮਾਪਿਆ ਜਾਦਾ ਹੈ ਇਸ ਦੇ ਲਈ ਵਜਨ ਤੋਲਣ ਵਾਲਿਆ ਮਸ਼ੀਨਾਂ ਹੁੰਦੀ ਹੈ ਜੋ ਵਜਨ ਨੂੰ ਤੋਲਦੀਆ ਹਨ।

a)  ਕਿਲੋਗ੍ਰਾਮ

ਇਹ ਵਜਨ ਤੋਲਣ ਦੀ ਇਕਾਈ ਹੈ ਜਿਆਦਾ ਤਰ ਹਰ ਸਮਾਨ ਨੂੰ ਕਿਲੋਗ੍ਰਾਮਾਂ ਵਿਚ ਤੋਲਿਆਂ ਜਾਦਾਂ ਹੈ ।

[1+kg.PNG]


b ) ਗ੍ਰਾਮ

ਜੇ ਇਕ ਕਿਲੋਗ੍ਰਾਮ ਦੇ 1000 ਹਿਸੇ ਕਰ ਦਿਤੇ ਜਾਣ ਤਾਂ ਹਰ ਇਕ ਹਿਸਾ ਗ੍ਰਾਮ ਅਖਵਾਉਦਾ ਹੈ ।

c ) ਮਿਲੀਗ੍ਰਾਮ

ਮਿਲੀਗ੍ਰਾਮ ਇਕ ਗ੍ਰਾਮ ਦਾ ਹਜਾਵਾਂ ਹਿਸਾ ਹੁੰਦਾ ਹੈ ।

1000 ਮਿਲੀਗ੍ਰ੍ਰਾਮ  - 1 ਗ੍ਰਾਮ

d ) ਕੁਅਨਟਲ

100 ਕਿਲੋਗ੍ਰਾਮ ਇਕ ਕੁਅਨਟਲ ਦੇ ਬਰਾਬਰ ਹੁੰਦਾ ਹੈ ।

1 ਕੁਅਨਟਲ  - 100 ਕਿਲੋ


e)  ਟਨ

ਇਕ ਟਨ ਹਜਾਰ ਕਿਲੋਗ੍ਰਾਮ ਦੇ ਬਰਾਬਰ ਹੁੰਦਾ ਹੈ ।

1 ਟਨ - 1000 ਕਿਲੋ 2. ਵਲਯੂਮ ਨੂੰ ਮਾਪਣਾ

ਹਰ ਤਰਾਂ ਦੀਆ ਤਰਲ ਚੀਜਾ ਨੂੰ ਮਾਪਣ ਦਾ ਤਰੀਕਾ ਅਲਗ ਹੁੰਦਾ ਹੈ ਜੋ ਕਿ ਹੇਠ ਲਿਖਿਆ ਹੈ ।

a ) ਲਿਟਰ

ਤੁਸੀ ਰਿਫਾਇਡ ਘੀ ਦਾ ਪੈਕਟ ਵੇਖਿਆ ਹੋਵੇਗਾ ਇਸ ਨੂੰ ਲਿਟਰ ਵਿਚ ਮਾਪਿਆ ਜਾਦਾਂ ਹੈ ਇਹ ਵੀ ਲਗਭਗ ਇਕ ਕਿਲੋ ਦੇ ਬਰਾਬਰ ਹੀ ਹੁੰਦਾ ਹੈ ਪਰ ਇਕ ਕਿਲੋ ਨਹੀਂ ।

b  ) ਮਿਲੀਲਿਟਰ

ਲਿਟਰ ਦਾ ਹਜਾਵਾਂ ਹਿਸਾ ਮਿਲੀਲਿਟਰ ਹੋਵੇਗਾ ।

c ) ਬੈਰਲ ( barrel )

ਪੈਟਰੋਲ ਤੇ ਕਚੇ ਤੇਲ ਨੂੰ ਬੈਰਲ ਵਿਚ ਮਾਪਿਆ ਜਾਦਾਂ ਹੈ ।

ਇਕ ਬੈਰਲ ਲਗਭਗ 100 ਤੋਂ 200 ਲਿਟਰ ਦੇ ਬਰਾਬਰ ਹੁੰਦਾ ਹੈ ।

d ) ਗੈਲਨ

ਗੈਲਨ ਵੀ ਕਚੇ ਤੇਲ ਦੇ ਛੋਟੇ ਛੋਟੇ ਪਿਪਿਆ ਨੂੰ ਮਾਪਣ ਲਈ ਇਸਤਮਾਲ ਕੀਤਾ ਜਾਦਾ ਹੈ  ਇਕ ਗੈਲਨ ਲਗਭਗ 4 ਲਿਟਰ ਦੇ ਬਰਾਬਰ ਹੁੰਦਾ ਹੈ ।

e ) ਕਪ

ਕਪ ਸਿਰਫ ਚਾਹ ਪਿਣ ਦੇ ਲਈ ਹੀ ਨਹੀ ਸਗੋਂ ਮਾਪਣ ਦੇ ਕੰਮ ਵੀ ਆਉਦਾ ਹੈ ।

ਇਕ ਕੱਪ  - 250 ਮਿਲੀਲਿਟਰ ਦੇ ਬਰਾਬਰ ਹੁੰਦਾ ਹੈ ।
Read more >>

January 15, 2010

ਹੁਣ ਯੁਟਯੁਬ ਦੇ ਵਿਡਿਉ ਨੂੰ ਅਪਣੇ ਮੋਬਾਇਲ ਤੇ ਚਲਾਉ

ਹੁਣ ਤੁਸੀ ਇਨਟਰਨੈਟ ਦੇ ਵਿਡਿਉ ਨੂੰ ਅਪਣੇ ਮੋਬਾਇਲ ਤੇ ਵੀ ਚਲਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਸਿਰਫ ਇਕ ਸੋਫਟਵਿਯਰ ਜਿਸ ਦਾ ਨਾ ਟੋਟਲ ਵਿਡਿਉ ਕਨਵਰਟਰ ਹੈ ਨੂੰ ਇਨਟਰਨੈਟ ਤੋ ਡਾਉਨ ਲੋਡ ਕਰਨਾ ਹੈ 


ਤੇ ਫਿਰ ਇਸ ਨੂੰ ਅਪਣੇ ਕਮਪੁਟਰ ਵਿਚ ਇਨਸਾਲ ਕਰਨਾ ਹੈ ਇਸ ਤੋ ਬਾਅਦ ਤੁਸੀ ਹਰ ਤਰਾ ਦੇ ਇਨਟਰਨੈਟ ਨੂੰ 3 ਜੀ ਬੀ ਵਿਚ ਬਦਲ ਕੇ ਵਿਡਿਉ ਨੂੰ ਅਪਣੇ ਮੋਬਾਇਲ ਤੇ ਦੇਖ ਸਕਦੇ ਹੋ ਕਿਉਕਿ ਜਦੋ ਤੁਸੀ ਟੋਟਲ ਵਿਡਿਉ ਕਨਵਰਟ ਨੂੰ ਖੋਲੋਗੇ ਤਾਂ ਤੁਸੀ ਇਸ ਵਿਚ ਨਉ ਟਾਸਕ ਨਾਂ ਦਾ ਬਟਨ ਦੇਖੋਗੇ ਤੇ ਇਸ ਨੂੰ ਦਬਾ ਕੇ ਤੁਸੀ ਵਿਡਿਉ ਨੂੰ ਇਸ ਵਿਚ ਲੈ ਕੇ ਆਉਗੇ ਤੇ ਫਿਰ ਤੁਸੀ ਇਸ ਨੂੰ 3ਜੀਬੀ ਜਾ ਜਿਸ ਤਰਾ ਦਾ ਤੁਹਾਡਾ ਮੋਬਾਇਲ ਹੋਵੇ ਉਸ ਤਰਾਂ ਦਾ ਤੁਸੀ ਵਿਡਿਉ ਤਿਆਰ ਕਰ ਸਕਦੇ ਹੋ ਬਸ ਤੁਹਾਨੂੰ ਸਿਰਫ ਕਨਵਰਟ ਨਾਉ ਤੇ ਕਲਿਕ ਕਰਨਾ ਹੈ । ਇਸ ਤੋ ਬਾਅਦ ਤੁਸੀ ਡਾਟਾ ਕੇਬਲ ਲਗਾ ਕੇ ਕਮਪਿਉਟ ਵਿਚੋ ਵਿਡਿਓ ਆਪਣੇ ਮੋਬਾਇਲ ਵਿਚ ਪਾ ਸਕਦੇ ਹੋ ।

Read more >>

January 14, 2010

ਰੀਅਲ ਇਸਟੇਟ ( real estate ) ਵਿਚ ਰੋਜਗਾਰ ਪ੍ਰਾਪਤ ਕਰੋ

ਅਜ ਕਲ ਰੀਅਲ ਇਸਟੇਟ ( real estate ) ਵਿਚ ਰੋਜਗਾਰ ਪ੍ਰਾਪਤ ਕਰਨ ਨਾਲ ਤੁਸੀ ਇਕ ਤਾਂ ਅਪਣੀ ਜੀੰਦਗੀ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਚਲਾ ਸਕਦੇ ਹੋ ਤੇ ਦੁਜਾ ਇਸ ਪੇਸ਼ੇ ਦੇ ਅਧਾਰ ਤੁਸੀ ਲੋਕਾਂ ਨੂੰ ਚੰਗੀ ਜਮੀਨ ਜਾਇਦਾਦ ਘਟ ਰੇਟ ਵਿਚ ਦੇ ਕੇ ਸਮਾਜ ਸੇਵਾ ਵਿਚ ਵੀ ਯੋਗਦਾਨ ਦੇ ਸਕਦੇ ਹੋ ।
ਰੀਅਲ ਇਸਟੇਟ ਸੈਕਟਰ ਨੂੰ ਸਰਕਾਰ ਵਲੋਂ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ ਦਿਖਾਏ ਜਾ ਤੋਂ ਬਾਅਦ ਇਸ ਖੇਤਰ ਵਿਚ ਰੋਜਗਾਰ ਦੀਆਂ ਸੰਭਾਵਨਾਵਾਂ ਕਾਫੀ ਵੱਧ ਗਈਆਂ ਹਨ । ਜਾਹਿਰ ਹੈ ਕਿ ਵਿਦੇਸ਼ੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਆਉਣ ਨਾਲ ਇਸ ਸੈਕਟਰ ਵਿਚ ਕੰਮ ਕਰਨ ਲਈ ਬਹੁਤ ਸਿੱਖਿਅਤ  ਪ੍ਰੋਫੈਸ਼ਨਲ ਦੀ ਮੰਗ ਵਧੇਗੀ । ਇਸ ਲਈ ਇਸ ਖੇਤਰ ਵਿਚ ਰੋਜਗਾਰ ਪ੍ਰਾਪਤ ਕਰਨ ਲਈ ਅਜ ਹੀ ਡਿਪਲੋਮਾ ਇਨ ਕੰਸਟਰਕਸ਼ਨ ਮੈਨੇਜਮੈਂਟ ਐਂਡ ਰੀਅਲ ਇਸਟੇਟ ਵਿਚ ਅਡਮਿਸ਼ਨ ਲੈ ਕੇ ਅਪਣਾ  ਜੀਵਨ ਸਵਾਰੋ ।
Read more >>

ਧਿਆਨ ਟਿਕਾਉਣ ਦੀ ਵਿਧੀ

ਧਿਆਨ ਟਿਕਾਉਣ ਦੀ ਵਿਧੀ ਬਹੁਤ ਹੀ ਅਸਾਨ ਹੈ ਪਰ ਇਸ ਲਈ ਸਭ ਜਿਆਦਾ ਜਰੂਰੀ ਹੈ ਮਨ ਦਾ ਟਿਕਣਾ ਜੇ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਵੇ ਤਾ ਧਿਆਨ ਵੀ ਅਪਣੇ ਆਪ ਟਿਕਣਾ ਸ਼ੁਰੂ ਹੋ ਜਾਦਾਂ ਹੈ

ਇਸ ਲਈ ਤੁਹਾਨੂ ਦੋ ਕੰਮ ਕਰਨੇ ਹੋਣਗੇ

ਪਹਿਲਾ੍

ਸਾਰੇ ਕੰਮਾਂ ਕਾਰਾਂ ਨੂੰ ਕਰਦੇ ਹੋਏ ਰਬ ਦਾ ਨਾਂ ਲੈਣਾ ਸੁਣਨਾ  । ਮੈਨੂੰ ਲਗਦਾ ਇਹ ਬਹੁਤ ਹੀ ਓਖਾ ਕੰਮ ਹੈ ਤੁਸੀ ਇਕ ਸਮੇਂ ਵਿਚ ਦੋ ਕੰਮ ਕਿਵੇਂ ਕਰ ਸਕਦੇ ਹੋ ਜਾਂ ਤਾਂ ਰਬ ਦਾ ਨਾਂ ਲੈ ਲਉ ਜਾ ਕੰਮ ਕਰ ਲਵੋ ।
ਪਿਆਰੇ ਸਾਥਿਓ, ਮੈਂ ਕਿਹਾ ਨਾ ਤੁਸੀ ਅਜਿਹਾ ਕਰ ਸਕਦੇ ਹੋ ਸਿਰਫ ਤੁਸੀ ਅਜਿਹਾ ਕਰ ਸਕਦੇ ਹੋ

ਬਜਾਰ ਵਿਚੋ ਇਕ ਆਇ ਪੋਡ ( i-pod  like mobile but not mobile ) ਆਉਦਾ ਹੈ ਉਸ ਨੂੰ ਅਪਣੇ ਕੰਨਾਂ ਵਿਚ ਪਾ ਲਵੋ ਤੇ

ਆਦਿ ਸ਼੍ਰੀ ਗੁਰੂ ਗ੍ਰੰਰਥ ਸਾਹਿਬ ਜੀ ਦਾ ਸਹਿਜ ਪਾਠ ( Shri Guru Granth Sahib Ji ka Sahaj Path )  ਜੋ ਕਿ ਲਗਾਤਾਰ 66 ਘੰਟੇ ਚਲਦਾ ਹੈ ਉਹ ਤੁਸੀ http://www.desifieldmusic.com/  ਵਿਚ ਖਾਤਾ ਬਣਾ ਕੇ ਫਰੀ ਡਾਉਨਲੋਡ ਕਰ ਸਕਦੇ ਹੋ ਫਿਰ ਇਸ ਤੇ ਪਾ ਕਿ ਕੰਮ ਵੀ ਕਰੋ ਤੇ ਰਬ ਦਾ ਨਾਂ ਵੀ ਲਵੋ  ਸੁਣੋ ।


ਦੁਜਾ

ਅਭਿਆਸ ਕਰਨਾ

ਅਭਿਆਸ ਕਰ ਨਹੀ ਸਕਦੇ ਤਾਂ ਇਕ ਤਰੀਕਾ ਹੋਰ  ਵੀ ਹੈ ਸੰਤਾਂ ਦੀ ਜੀਵਨੀ ਪੜੋ ਜਿਨਾਂ ਨੇ ਅਭਿਆਸ ਨਾਲ ਮਨ ਤੇ ਕਾਬੂ ਕਰ ਲਿਆ ਸੀ ਤੇ ਅਪਣਾ ਧਿਆਨ ਅਪਣੇ ਕੰਮ ਵਿਚ ਟਿਕਾਇਆ ਸੀ ।
Read more >>

ਕੁਦਰਤੀ ਵਾਤਾਵਰਣ ਅਤੇ ਗੁਰੂ ਗੋਬਿੰਦ ਸਿੰਘ ਜੀ
5 ਜਨਵਰੀ 2010 ਦੀ  ਜਗ ਬਾਣੀ ਅਖਬਾਰ ਵਿਚ ਸਰਦਾਰ ਜਸਵੰਤ ਸਿਘ ਜਫਰ ਦਾ ਲਿਖਿਆ ਲੇਖ ਕੁਦਰਤੀ ਵਾਤਾਵਰਣ ਅਤੇ ਗੁਰੂ ਗੋਬਿੰਦ ਸਿੰਘ ਪੜਿਆ ਤਾਂ ਬਹੁਤ ਹੀ ਅੰਨਦ ਆਇਆ ਅਤੇ ਪਤਾ ਲਗਿਆ ਕਿ ਗੁਰੂ ਚਰਨ ਛੋਹ ਪ੍ਰਾਪਤ ਗੁਰੂਦੁਆਰਿਆ ਦੇ ਨਾਂ ਰੁੱਖਾਂ ਦੇ ਨਾਂ ਤੇ ਕਿਉਂ ਰਖੇ ਗਏ ਸਨ ਉਨਾਂ ਨੇ ਇਸ ਲੇਖ ਵਿਚ ਦਸੀਆ ਕਿ ਗੁਰੂ ਗੋਬਿੰਦ ਸਿੰਘ ਦਰਖਤਾਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਮਹਿਲਾਂ ਵਿਚ ਰਹਿਣ ਦੀ ਜਗਾਂ ਤੇ ਬਾਹਰ ਰੁੱਖਾਂ ਵਿਚ ਰਹਿਣਾ ਪੰਸਦ ਕਰਦੇ ਸਨ । ਇਸ ਕਰਕੇ ਕਈ ਗੁਰੂਦੂਆਰਿਆ ਦਾ ਨਾਂ ਜਿਵੇਂ ਜੰਡ ਸਾਹਿਬ, ਟਾਹਲੀਆਣਾ ਸਾਹਿਬ ਤੇ ਝਾੜ ਸਾਹਿਬ ਉਨਾ ਦੇ ਦਰਖਤਾ ਨਾਲ ਪ੍ਰੇਮ ਦਾ ਪ੍ਰਤੀਕ ਹੈ

ਲੇਖਕ ਨੇ ਇਸ ਗਲ ਤੇ ਅਫਸੋਸ ਵੀ ਇਸ ਲੇਖ ਵਿਚ ਦਿਖਾਇਆ ਹੈ ਕਿ ਅਸੀ ਉਸ ਮਹਾਨ ਗੁਰੂ ਦੀ ਸੰਤਾਨ ਹੋ ਕੇ ਵੀ ਅਪਣੇ ਘਰਾਂ ਵਿਚ ਇਨਾਂ ਦਰਖਤਾਂ ਨੂੰ ਕਟਾਈ ਜਾਦੇ ਹਾਂ  ਅਤੇ ਘਰਾਂ ਨੂੰ ਧੁਏ ਦੀ  ਫੈਕਟਰੀਆ ਵਿਚ ਬਦਲੀ ਜਾਦੇਂ ਹਾਂ ਜੋ ਕਿ ਗਲਤ ਹੈ ਗੁਰੂ ਜੀ ਨੇ ਸ਼ੂਧ ਹਵਾ, ਪਾਣੀ ਤੇ ਭੋਜਨ ਨੂੰ ਜੀਵਨ ਦੇ ਜਰੂਰੀ ਚੀਜਾਂ ਦਸੀਆ ਹਨ ਤੇ ਅਸੀ ਕੱਪੜੇ ਅਤੇ ਮਕਾਨਾਂ ਨੂੰ ਹੀ ਜਰੂਰੀ ਚੀਜਾ ਸਮਝਣ ਲਗ ਪਏ ਹਾਂ ।

ਗੁਰੂ ਜੀ ਨੇ ਤਾਂ ਇਥੇ ਤਕ ਕਹਿ ਦਿਤਾ

                                               
   ਸਤਿਗੁਰੂ ਅੰਮਿ੍ਤ ਬਿਰਖ੍ ਹੈ       
      ਅੰਮਿ੍ਤ ਰਸਿ ਫਲਿਆ ।।         
                                               

ਇਸ ਤੋ ਭਾਵ ਕਿ ਗੁਰੂ ਜੀ ਦਰਖਤ ਦੀ ਤਰਾ ਜੀਵਨ ਨੂ ਦੇਣ ਵਾਲੇ ਅੰਮਿਤ ਹਨ ਕਿੰਨੀ ਚੰਗੀ ਤੁਲਨਾ ਹੈ ਦਰਖਤ ਜੋ ਮੀੰਹ, ਹੜ, ਤੇ ਧੂਪ ਦੀ ਗਰਮੀ ਸਹਿਨ ਕਰਦੇ ਹੈ ਤੇ ਸਾਨੂੰ ਫਲ ਦਿੰਦਾ ਹੈ ਇਸੇ ਤਰਾਂ ਗੁਰੂ ਜੋ ਕਿ ਦਰਖਤ ਦੀ ਤਰਾਂ ਹੁੰਦਾ ਸਾਡੇ ਪਾਸੋ ਹੋਇਆ ਗਲਤੀ ਨੂੰ ਬੇਧਿਆਨਾ ਕਰਕੇ ਸਾਨੂੰ ਗਿਆਨ ਰੁਪੀ ਰਸ ਭਰਿਆ ਫਲ ਵੀ ਦਿੰਦਾ ਹੈ ਇਸ ਕਰਕੇ ਉਸ ਮਹਾਨ ਗੁਰੂ ਜਿਸ ਦਾ ਜੰਨਮ ਦਿਵਸ ਅਸੀ 5 ਜਨਵਰੀ 2010  ਨੂੰ ਮਨਾਇਆ ਇਸ ਦੇ ਸੋਹ ਖਾ ਕਿ ਕਹਿਏ ਕੇ ਅਸੀ ਅਪਣੇ ਘਰ ਵਿਚ ਘਟੋ ਘਟ ਇਕ ਦਰਖਤ ਜਰੂਰ ਲਗਾਵਾਂਗੇ


ਬੋਲੋ ਸਤਨਾਮ ਸ਼੍ਰੀ ਵਾਹਿਗੁਰੂ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

Read more >>

December 29, 2009

Learn Punjabi Vocabulary

Is Punjabi is your second language . Are you living in Canada or USA or any other country and you are feeling trouble to know and how to speak Punjabi words . First of all , I am thankful that you have search on google for learning Punjabi Vocabulary. Now be ready and I am starting to explain what is vocabulary and how is the Punjabi vocabulary is different from English Vocabulary.

Suppose :

take one word of English

Accident

It means mishappening .

one of its C is punjabi Ka and other C is punjabi Sa . In punjabi we say aksidaint

(ਐਕਸੀਡੈਂਟ ਮਤਲਬ ਕੀ ਦੁਰਘਟਨਾ )

ਇਨੀ ਘਟੀਆਭਾਸ਼ਾ ਜਿਸ ਵਿਚ ਇਕ ਸੀ ਕਕਾ ਤੇ ਦੁਜਾ ਸੀ ਸਸਾ ਕੀਨਾ ਗੰਦਾ ਸਿਸਟਮ ਹੈ ਅੰਗਰੇਜੀ ਭਾਸ਼ਾ ਦਾ ਪਰ ਸਾਡੀ ਪੰਜਾਬੀ ਜਿਵੇਂ ਬੋਲੋ ਤੇ ਉਵੇਂ ਲਿਖੋ )

ਤਾਂ ਆਉ ਪੰਜਾਬੀ ਦੀ ਵਕੈਬਲਰੀ ਸਿਖਿਏ ।


Read more >>

December 25, 2009

2010 ਨਵੇ ਸਾਲ ਦਾ ਪੰਜਾਬੀ ( ਮੇਰੀ ਅਵਾਜ ) ਦਾ ਤੋਫਾ - ਹੁਣ ਤੁਸੀ ਮੁਖ ਖਬਰਾਂ ਦੀ ਸਮਰੀ ਮੁੱਖ ਪੰਨੇ ਤੋਂ ਛੋਟੀ ਫੋਟੋ ਨਾਲ ਪੜ ਸਕਦੇ ਹੋ


ਮੈਂ ਕਈ ਦਿਨਾਂ ਤੋ ਸੋਚ ਰਿਹਾ ਸੀ ਕਿ ਪੰਜਾਬੀ ਮੇਰੀ ਅਵਾਜ ਦੇ ਪੜਨ ਵਾਲੀਆ ਨੂੰ ਨਵਾਂ ਸਾਲ 2010 ਦੇ ਕੀ ਤੋਫਾ ਦਇਏ । ਪਰ ਅਜ ਮੈਂ ਤੁਹਾਨੂੰ ਇਕ ਬਹੁਤ ਹੀ ਸੋਣਾ ਜਿਹਾ ਤੋਫਾ ਦੇਣ ਲਗਾ ਹਾਂ ਤੁਸੀ ਹੁਣ ਤੋ ਪੰਜਾਬੀ ਮੇਰੀ ਅਵਾਜ ਦੀ ਮੇਨ ਖਬਰਾਂ ਦੀ ਸਮਰੀ ਜਾਂ ਸਾਰਅੰਸ਼ ਇਸ ਦੇ ਮੁਖ ਪੰਨੇ ਤੋ ਇਸ ਦੀ ਥਮਨੇਲ ਪਿਕੰਚਰ ਨਾਲ ਪੜ ਸਕਦੇ ਹੋ ਅਤੇ ਜੋ ਲੇਖ ਤੁਹਾਨੂੰ ਪੰਸਦ ਆਵੇ ਉਸ ਨੂੰ ਤੁਸੀ read more ਤੇ ਕਲਿਕ ਕਰਕੇ ਪੜਨਾ ਜਾਰੀ ਰਖ ਸਕਦੇ ਹੋ ਇਹ ਸਾਰਾ ਕੁਝ ਕੋਡ ਸਾਇਟ ਤੇ ਚੇਜ ਕਰਨ ਕਰਕੇ ਸਭ ਹੋ ਸਕਿਆ ਹੈ ਜਿਸ ਤੇ ਮੇਰਾ ਬਹੁਤਾ ਸਮਾਂ ਵੀ ਲਗ ਚੁਕਾ ਹੈ ਪਰ ਖੈਰ ਨਵੇਂ ਸਾਲ ਦਾ ਤੋਫਾ ਬਣਾਉਣ ਵਿਚ ਸਮਾਂ ਲਗਦਾ ਹੀ ਹੈ ਨਾ ।


ਬਾਕਿ ਮੇਰੇ ਸਾਥਿਓ ਤੁਹਾਨੂੰ ਸਾਰਿਆ ਨੂੰ ਨਵੇਂ ਸਾਲ 2010 ਦੀ ਐਡਵਾਸ ਮੁਬਾਰਕਾਂ

ਰਬ ਕਰੇ
  1. ਇਹ ਨਵਾਂ ਸਾਲ ਤੁਹਾਡੇ ਲਈ ਹੋਰ ਜਿਆਦਾ ਖੁਸ਼ਿਆ ਦੇ ਖੇੜੇ ਲੈ ਕੇ ਆਵੇ ।

  2. ਇਹ ਨਵਾਂ ਸਾਲ ਤੁਹਾਨੂੰ ਗਿਆਨ ਵਿਚ ਹੋਰ ਮਾਹਿਰ ਬਣਾਵੇ ।

  3. ਇਹ ਨਵਾਂ ਸਾਲ ਵਿਚ ਤੁਹਾਡੇ ਵਿਚੋ ਕਾਮ , ਕਰੋਧ , ਲੋਭ ਤੇ ਅਹਿੰਕਾਰ ਦੀਆਂ ਬੀਮਾਰਿਆ ਦੁਰ ਹੋ ਜਾਣ ।

  4. ਇਹ ਨਵਾਂ ਸਾਲ ਤੁਹਾਨੂੰ ਮੇਰੇ ਨਾਲ ਹੋਰ ਨਜਦਿਕੀ ਤੋ ਜੋੜੇ ।

  5. ਇਹ ਨਵਾਂ ਸਾਲ ਵਿਚ ਤੁਸੀ ਇਨੀ ਜਿਆਦਾ ਤਰਕੀ ਕਰੋ ਕਿ ਜਿਸ ਨਾਲ ਤੁਹਾਡਾ ਭਲਾ ਤਾਂ ਹੋਵੇ ਹੋਵੇ ਸਗੋਂ ਸਮਾਜ ਦਾ ਵੀ ਭਲਾ ਹੋਵੇ
Read more >>

December 24, 2009

ਕੈਨੇਡਾ ਨੂੰ ਬਹੁਤ ਹੀ ਵਿਸਥਾਰ ਨਾਲ ਜਾਣੋ

ਕਨੇਡਾ ਦੁਨਿਆ ਦਾ ਦੁਜਾ ਸਭ ਤੋ ਵਡਾ ਏਰਿਏ ਵਾਲਾ ਦੇਸ਼ ਹੈ ਇਸ ਦੀ ਸੀਮਾ ਯੁ.ਐਸ.ਏ. ਨਾਲ ਦਖਣ ਤੇ ਉਤਰ ਪਸ਼ਮ ਤੋ ਲਗਦੀ ਹੈ ਇਥੇ 15 ਸਦੀ ਤੋ ਪਹਿਲਾ ਆਦਿਵਾਸੀ ਲੋਕ ਰਿਹਾ ਕਰਦੇ ਸਨ । ਜਦੋ ਪਾਪੀ ਫਰਾਂਸੀਸੀਆਂ ਨੇ ਇਸ ਦੇਸ਼ ਦਾ ਪਤਾ ਲਗਾਇਆ ਤਾਂ ਤਾਂ ਅੰਗਰੇਜ ਚਾਲਾਕ ਲੋਪੜੀ ਦੀ ਤਰਾਂ ਇਹ ਦੇਸ਼ ਅਪਣੇ ਹਥ ਰਖਣਾ ਚਾਹੁੰਦਾ ਸੀ ਤੇ ਇਸ ਤਰਾਂ ਦੋਵਾਂ ਧਿਰਾਂ ਵਿਚ ਸਤ ਸਾਲ ਯੁੱਧ ਹੁੰਦਾ ਰਿਹਾ ਤੇ ਜੀਤ ਅੰਗਰੇਜਾ ਦੀ ਹੋਈ ਤੇ ਉਨਾ ਨੇ ਇਧੇ ਅਧਿਕਾਰ ਜਮਾ ਲਿਆ 1980 ਵਿਚ ਜਾ ਕਿ ਕਿਥੇ ਇਹ ਅਜਾਦ ਹੋਇਆ । ਇਸ ਕੋਲ ਬਹੁਤ ਸਾਰੇ ਪ੍ਰਕਰਤਕ ਸਾਧਨ ਵੀ ਹਨ ਤੇ ਇਹ ਵਪਾਰਕ ਤੋਰ ਤੇ ਆਤਮ ਨਿਭਰ ਦੇਸ਼ ਹੈ ।


ਹੁਣ ਉਥੇ ਵੀ ਭਾਰਤ ਦੀ ਤਰਾਂ ਲੋਕਤੰਤਰ ਰਾਜ ਹੈ ਤੇ ਸੰਸਦ ਵੀ ਬਣੀ ਹੋਈ ਹੈ ਹਰ ਮੈਂਬਰ ਹਾਉਸ ਆਫ ਕੋਮਨ ਵਿਚੋ ਚੁਣਿਆ ਜਾਦਾ ਹੈ ਤੇ ਉਥੇ ਵੀ ਪੰਜ ਸਾਲ ਬਾਦ ਵੋਟਾਂ ਹੁੰਦੀਆ ਹਨ ਉਥੇ ਇਸ ਸਮੇਂ ਚਾਰ ਪਾਰਟਿਆ ਜੋਰਾਂ ਤੇ ਹਨ ਇਨਾਂ ਵਿਚੋ ਇਕ ਦਾ ਨਾਂ ਕਨੈਡਾ ਰੁੜੀਵਾਦੀ ਪਾਰਟੀ ਤੇ ਦੁਜੇ ਦਾ ਨਾਂ ਲਿਬਰਲ ਪਾਰਟੀ ਹੈ ਜੋ ਕਿ ਵਿਪਕਸ਼ ਦੀ ਹੈ । ਭਾਰਤ ਦੀ ਤਰਾਂ ਉਥੇ ਜਾ ਵੀ ਸਵਿਧਾਨ ਹੈ ਤੇ ਇਸ ਨੂੰ ਸਵਿਧਾਨ ਅਧਿਨਿਯਮ 1982 ਕਿਹਾ ਜਾਦਾਂ ਹੈ ਕਨੈਡਾ ਵਿਚ ਸੁਪਰਿਮ ਕੋਰਟ ਵੀ ਹੈ ਦੇਸ਼ ਦੀ ਸੁਰਖਿਆ ਸਬੰਧੀ ਨਿਤਿਆ ਇਸ ਦੀ ਅਮਰੀਕਾ ਤੋ ਵਖ ਹਨ ਇਸ ਕੋਲ 65000 ਰੈਗੁਲਰ ਕਰਮਚਾਰੀ ਸੈਨਾ ਦੇ ਵਿਚ ਹਰ ਵਕਤ ਮੋਜੁਦ ਰਹਿੰਦੇ ਹਨ ਤੇ 25000 ਵਾਯੂ ਸੇਨਾ ਦੇ ਕਰਮਚਾਰੀ ।

ਕਨੈਡਾ ਵਿਚ ਦਸ ਫੈਡਰੇਸ਼ਨ ਪਰਾਂਤ ਹਨ ਤੇ 3 ਸ਼ਾਸਿਤ ਪਰਦੇਸ਼ ਅਗੇ ਇਹ ਹੋਰ ਗਰੁਪਾਂ ਵਿਚ ਵੰਡੀਆ ਹੋਇਆ ਹੈ ਜਿਵੇਂ Western Canada, Central Canada, Atlantic Canada, and Northern Canada ।


ਕਨੈਡਾ ਇਕ ਬਹੁਤ ਹੀ ਅਮੀਰ ਦੇਸ਼ ਹੈ ਤੇ ਇਥੇ ਪ੍ਰਤਿ ਵਿਅਕਤੀ ਆਮਦਨ ਵੀ ਬਹੁਤ ਜਿਆਦਾ ਹੈ ਇਸ ਕਰਕੇ ਪੰਜਾਬੀ ਇਥੇ ਜਾ ਕੇ ਕੰਮ ਕਰਨਾ ਤੇ ਕਮਾਈ ਕਰਨਾ ਪੰਸਦ ਕਰਦੇ ਹਨ ।
ਇਥੇ ਬੇਰੋਜਗਾਰੀ ਦੀ ਦਰ ਸਿਰਫ ਸਿਰਫ 8 ਪਰਸੈਟ ਹੈ ਤੇ ਜੋ ਕਿ ਦੁਨਿਆ ਵਿਚ ਸਭ ਤੋ ਘਟ ਹੈ
ਇਨਾਂ ਦੇ ਸ਼ਹਿਰ ਇਸ ਤਰਾਂ ਹਨ


1. ਟੋਰੰਟੋ
ਇਸ ਦਾ ਪ੍ਰਾਂਤ ਅਨਟਾਰਿਓ
2. ਮੋਨਟਰਿਯਲ ਤੇ ਇਸ ਦਾ ਪ੍ਰਾਂਤ ਕਯੁਬੇਕ
3. ਵੈੰਕੁਵਰ - ਬਰਟਿਸ਼ ਕੋਲਬਿਆ
4. ਓਟਾਵਾ - ਓਟਾਰਿਯੋ ਕਯੁਬੇਕ
5. ਕੈਲਗਰੀ - ਅਲਬਰਟਾ
6. ਏਡਮੈਨਟਨ - ਅਲਬਰਟਾ
7. ਲਨਦਨ - ਓਨਟਾਰਿਯੋ
ਤੇ 13 ਹੋਰ ਮਹਿਤਵਪੁਰਣ ਸ਼ਹਿਰ ਵੀ ਹਨ ।
ਇਥੇ ਦੀ ਜਨਸੰਖਿਆ 31612897 ਹੈ

ਇਹ ਮਨਿਆ ਜਾਦਾ ਹੈ ਕਿ ਇਥੋ ਦੇ ਲੋਕ ਕਾਫੀ ਇਮਾਨਦਾਰ ਹਨ ਪਰ ਅਜ ਕਲ ਕੁਝ ਭਾਰਤੀ ਉਥੇ ਜਾ ਕੇ ਬਇਮਾਨਿਆ ਤੇ ਠਗਿਆ ਕਰ ਰਹੇ ਹਨ ਤੇ ਭਾਰਤ ਨੂੰ ਬਦਨਾਮ ਕਰ ਰਹੇ ਹਨ ।

Read more >>

ਕਾਮਵਾਸਨਾ ਤੇ ਨਿਯੰਤਰਣ ਰਖਣ ਦੇ ਤਿੰਨ ਨੁਕਸੇ

ਪਿਆਰੇ ਦੋਸਤੋ
ਅਜ ਮੈਂ ਸਿਖਮਾਰਗ ਦੀ ਸਾਇਟ ਤੇ ਮੈ ਬੀਮਾਰ ਕਿਉਂ ਹਾਂ? ਦਾ ਲੇਖ ਪੜ ਰਿਹਾ ਸੀ ਜੋ ਕਿ ਬਹੁਤ ਹੀ ਵਧਿਆ ਲਿਖਿਆ ਹੋਇਆ ਸੀ ਤੇ ਗੁਰਬਾਣੀ ਦੇ ਬਹੁਤ ਹੀ ਚੰਗੇ ਵਿਚਾਰ ਦਸੇ ਹੋਏ ਸਨ ਪੜ ਕੇ ਬਹੁਤ ਹੀ ਅੰਨਦ ਆਇਆ ਤੇ ਦਿਲ ਕੀਤਾ ਕਿ ਤੁਹਾਡਾ ਨਾਲ ਸ਼ਾਮ ਨੂੰ ਵਿਚਾਰ ਵਟਾਦਰਾ ਕੀਤਾ ਜਾਵੇ ਇਸ ਲਈ ਮੈਂ ਬਲੋਗ ਲਿਖਣ ਲਗ ਗਿਆ
ਇਨਸਾਨ ਦੀ ਬੀਮਾਰੀ ਦਾ ਸਭ ਤੋ ਵਡਾ ਕਾਰਨ ਕਾਮ ਹੈ ਜਾ ਕਾਮਵਾਸਨਾ ਹੈ ਇਸ ਕਾਰਣ ਹੋਰ ਸਾਰਿਆ ਬੀਮਾਰਿਆ ਲਗਿਆ ਹੋਈਆ ਹਨ ਇਸ ਦੇ ਉਤੇ ਵਡੇ ਸੰਤ ਮਹਾਤਮਾ ਵੀ ਕਾਬੂ ਨਾ ਕਰ ਸਕੇ ਇਸ ਲਈ ਇਸ ਤੇ ਕਾਬੂ ਪਾਉਣ ਲਈ ਤੁਹਾਨੂੰ ਹੀ ਖੁਦ ਤਿਆਰ ਹੋਣਾ ਪਵੇਗਾ

ਗੂਰਬਾਣੀ ਵਿਚ ਆਉਦਾ ਹੈ


ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥ 1॥ ਅੰਧੇ ਚੇਤਿ ਹਰਿ ਹਰਿ ਰਾਇਆ॥ ਤੇਰਾ ਸੋ ਦਿਨੁ ਨੇੜੈ ਆਇਆ॥ 1॥ ਰਹਾਉ॥ ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥ ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ 2॥ ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ॥ ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ॥ 3॥ ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ॥ ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ॥ 4॥ 5॥ 127॥ {ਪੰਨਾ 403}

ਅਰਥ: —ਹੇ ਕਾਮ-ਵਾਸਨਾ ਵਿੱਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ)। 1. ਰਹਾਉ।

ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ। 1.

ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ। ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ। 2.

ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ। ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ।

ਹੇ ਨਾਨਕ! ਆਖ—ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ)।

ਜੇ ਇਸ ਤੇ ਵਿਚਾਰ ਕੀਤਾ ਜਾਵੇ ਤਾ ਸਾਨੂੰ ਕਾਮਵਾਸਨਾ ਤੇ ਨਿਯੰਤਰਣ ਰਖਣ ਦੇ ਤਿੰਨ ਨੁਕਸੇ ਮਿਲ ਜਾਦੇ ਹਨ  1. ਪਹਿਲਾ ਨੁਕਸਾ
ਜਦੋ ਵੀ ਕਾਮਵਸਨਾ ਦਾ ਤੁਹਾਡੇ ਤੇ ਹਮਲਾ ਹੋਵੇ ਉਸ ਸਮੇਂ ਇਕ ਪ੍ਰਮਾਤਮਾ ਦਾ ਨਾਂ ਲੈਣਾ ਸ਼ੁਰੂ ਕਰੋ ਦੇਖਦੇ ਹੀ ਦੇਖਦੇ ਚਿਤ ਸ਼ਾਤ ਹੋ ਜਾਵੇਗਾ ਤੁਹਾਨੂੰ ਇਹ ਬੋਧ ਹੋ ਜਾਵੇਗਾ ਕਿ ਜਿਸ ਚਮ ਦੀ ਮੈਨੂੰ ਲਾਲਸਾ ਹੈ ਇਹ ਤਾਂ ਨਾਸ਼ਵਾਨ ਹੈ ਤੇ ਜਿਸ ਨੂੰ ਪਕੜਨ ਲਈ ਮਨ ਮਚਲ ਰਿਹਾ ਹੈ ਉਹ ਹੋਰ ਕੁਝ ਨਹੀਂ ਸਿਰਫ ਖੂਨ ਤੇ ਹਡਿਆ ਹੀ ਹਨ ਪਰ ਇਸ ਰਸਤੇ ਤੇ ਚਲਣ ਨਾਲ ਕਾਲੇ ਕਰਮਾ ਦੀ ਰਚਨਾ ਹੁੰਦੀ ਹੈ ਜੋ ਤੈਨੂੰ ਜਿਦੰਗੀ ਭਰ ਬੀਮਾਰ ਹੀ ਬਣਾਈ ਰਖੇਗੀ ਇਸ ਲਈ ਉਸ ਸਮੇਂ ਰਬ ਦਾ ਨਾਂ ਤੁਹਾਨੂੰ ਚੇਤਨ ਕਰ ਸਕਦਾ ਹੈ ਇਹੀ ਮੇਰੀ ਜੀਦੰਗੀ ਦਾ ਵੀ ਤਜਰਬਾ ਹੈ ਕਿ ਰਬ ਦਾ ਮਨ ਵਿਚ ਜਾਪ ਸ਼ੁਰੂ ਕਰੋ
2. ਦੁਜਾ ਨੁਕਸਾ
ਜੇ ਤੁਹਾਡੇ ਮਨ ਦੇ ਵਿਚ ਫਿਰ ਕਾਮਵਾਸਨਾ ਆ ਜਾਵੇ ਤਾਂ ਇਸ ਵਿਚਾਰ ਤੇ ਜੋਰ ਦਿਉ ਕੀ ਇਹ ਕਾਮ ਰੁਪੀ ਇਸਤਰੀ ਇਸਤਰੀ ਨਹੀ ਨਾਗਿਨ ਹੈ ਇਸ ਦੇ ਮੁਹ ਵਿਚ ਪਿਆਰ ਨਹੀ ਸਪ ਰੁਪੀ ਜਹਿਰ ਹੈ ਤੇ ਜੇ ਤੁਸੀ ਇਸ ਦੇ ਵਸ ਹੋ ਗਏ ਤਾਂ ਇਸ ਨੇ ਐਸਾ ਡੰਗ ਮਾਰਨਾ ਹੈ ਕਿ ਫਿਰ ਤਾਂ ਤੁਸੀ ਠੀਕ ਹੀ ਨਹੀ ਹੋ ਸਕਦੇ । ਇਨਾਂ ਵਿਚਾਰਾ ਨੂੰ ਵਾਰ ਵਾਰ ਦੋਹਰਾਉਏ ਕਾਮਵਾਸਨਾ ਮੇਰਾ ਪਿਛਾ ਛੱਡ ਦੇ ਤੁ ਸਪਣੀ ਹੈਏ ਕਾਮਵਾਸਨਾ ਮੇਰੋ ਤੋ ਅਪਣਾ ਹਥ ਪਿਛੋ ਕਰ ਲੈ ਕਿਥੇ ਇਹ ਨਾ ਹੋਵੇ ਕਿ ਇਸ ਨੂੰ ਸਯਮ ਰੁਪੀ ਨੇਵਲੇ ਨਾਲ ਹੀ ਮਾਰ ਦਿਤਾ ਜਾਵੇ
3. ਤੀਜਾ ਨੁਕਸਾ
ਗੁਰੂ ਨੂੰ ਪੁਕਾਰੋ
ਅਖਰੀ ਲਾਇਨ ਬਹੁਤ ਹੀ ਚੰਗੀ ਹੈ ਤੇ ਇਹ ਅਪਣੇ ਆਪ ਵਿਚ ਕਾਮਵਾਸਨਾ ਤੇ ਨਿਯੰਤਰਣ ਰਖਣ ਦਾ ਚੰਗਾ ਨੁਕਸਾ ਵੀ ਹੈਮੂੰਹ ਵਿਚੋ ਅਵਾਜ ਕਢੋਹੇ ਮੇਰੇ ਸਚੇ ਗੁਰੂ ਕਾਮਵਾਸਨਾ ਮੇਰੇ ਤੇ ਹਾਵੀ ਹੋ ਰਹੀ ਹੈ ਮੈਨੂੰ ਇਸ ਵਿਕਾਰਾ ਦੀ ਜੇਲ ਵਿਚੋ ਬਾਹਰ ਨਿਕਾਲ ਮੈਂ ਤਾਂ ਤੇਰਾ ਭਗਤ ਬਣਨਾ ਚਾੰਹੁਦਾ ਤੇ ਇਹ ਕਾਮ ਰੁਪੀ ਰਸਤਾ ਤੇਰੇ ਰਸਤੇ ਤੋ ਮੈਨੂੰ ਗੁਮਰਾਹ ਲੈ ਜਾ ਰਿਹਾ ਹੈ

ਇਸ ਤੋ ਬਾਅਦ ਗੁਰੂ ਤੁਹਾਡੀ ਪੁਕਾਰ ਸੁਣੇਗਾ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਸੁਣੀ ਸੀ ਤੇ ਇਹ ਕਾਮ ਰੁਪੀ ਵਿਕਾਰ ਉਸੇ ਤਾਂ ਗੁਰੂ ਦੇ ਗਿਆਨ ਨਾਲ ਜਲ ਇਜ ਜਲ ਉਠੇਗਾ ਜਿਸ ਤਰਾਂ ਲਕੜਿਆ ਜਲਦੀਆ ਹਨ ਤੇ ਇਸ ਦਾ ਅੰਤ ਉਸ ਸਮੇਂ ਹੋਵੇਗਾ ਜਦੋ ਇਸ ਦੀ ਸਮਾਪਤੀ ਸਵਾਹ ਹੋ ਕੇ ਹੋਵੇਗੀ


Read more >>

December 23, 2009

ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਦੀ ਯਾਦ ਵਿਚ ਪੰਜਾਬੀ ( ਮੇਰੀ ਅਵਾਜ ) ਦੀ ਪ੍ਰਤਿਯੋਗਤਾ ਵਿਚ ਭਾਗ ਲਵੋ


ਪਿਆਰੇ ਸਾਥਿਓ

ਕਲ ਤੋ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਦੀ ਯਾਦ ਵਿਚ ਤਿੰਨ ਦਿਨਾਂ ਦਾ ਸ਼ਹਿਦੀ ਮੇਲਾ ਫਤਿਹਗੜ ਵਿਚ 25, 26,27 ਦਿਸਬਰ 2009 ਨੂੰ ਲਗ ਰਿਹਾ ਹੈ ਅਜ ਸਾਨੂੰ ਇਨਾ ਮਹਾਨ ਗੁਰੂ ਦੀ ਸੰਤਾਨ ਕੋਲੋ ਸਿੱਖਿਆ ਲੈਣ ਦੀ ਬਹੁਤ ਜਰੂਰ ਹੈ ।
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫਤਿਹ ਸਿੰਘ ਨੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਇੱਥੇ ਸ਼ਹੀਦੀ ਪ੍ਰਾਪਤੀ ਕੀਤੀ. ਗੁਰਦੁਆਰਾ ਫਤਿਹਗੜ ਸਾਹਿਬ ਉਹਨਾਂ ਦੀ ਯਾਦ ਵਿੱਚ ਹੀ ਬਣਾਇਆ ਗਿਆ ਹੈ.ਹੈ ਕੋਈ ਦੁਨਿਆ ਦਾ ਸੁਰਮਾ ਜੋ ਇਨਾ ਛੋਟੇ ਛੋਟੇ ਗੁਰੂ ਦੇ ਬਚਿਆ ਦਾ ਮੁਕਾਬਲਾ ਕਰ ਸਕੇ ਇਹ ਸਾਨੂੰ ਇਸ ਸ਼ਹਿਦੀ ਦੇ ਦੁਆਰਾ ਸਿੱਖਿਆ ਦੇ ਰਹੇ ਹਨ ਕਿ ਮਨੁਖ ਨੂੰ ਕਿਸੇ ਵੀ ਹਾਲਤ ਵਿਚ ਅਪਣੇ ਧਰਮ ਤੋ ਵਖ ਨਹੀ ਹੋਣਾ ਚਹਿਦਾ ਤੇ ਲੋੜ ਪੈਣ ਤੇ ਅਪਣੇ ਧਰਮ ਦੀ ਰਖਿਆ ਦੇ ਲਈ ਜਾਨ ਵੀ ਦੇ ਦੇਣਾ ਚਹਿਦਾ ਹੈ ।ਕਲ ਉਨਾ ਦੀ ਸ਼ਹਿਦੀ ਦੀ ਯਾਦ ਵਿਚ ਮੈਂ ਇਕ ਛੋਟੀ ਜਿਹੀ ਪ੍ਰਤਿਯੋਗਤਾ ਕਰਾ ਰਿਹਾ ਹਾਂ ਜਿਸ ਵਿਚ ਕੋਈ ਵੀ ਹਿਸਾ ਲੈ ਸਕਦਾ ਹੈ ਪ੍ਰਤਿਯੋਗਤਾ ਦੀਆ ਸ਼ਰਤਾ ਇਸ ਤਰਾ ਹਨ1. “ ਤੁਹਾਨੂੰ ਛੋਟੇ ਸਾਹਿਬਜਾਦੇ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਦੇ ਜੀਵਨ ਤੋ ਕੀ ਸਿੱਖਿਆ ਮਿਲਦੀ ਹੈ ” ਇਸ ਦੇ ਕੋਈ 20 ਪਵਾਇੰਟ ਲਿਖ ਕੇ ਲੇਖ ਬਣਾਉ ।2. ਇਸ ਨੂੰ ਮੇਰੀ ਇਮੇਲ vinod@svtuition.org ਜਾਂ Vinod_13242002@yahoo.com ਦੇ ਇਮੇਲ ਤੇ ਪਤੇ ਤੇ ਭੇਜੋ । ਇਸ ਵਿਚ ਤੁਸੀ ਅਪਣਾ ਅਡਰੈਸ , ਇਮੇਲ ਪਤਾ , ਤੇ ਫੋਨ ਨੰਬਰ ਉਪਰੋਕਤ ਲੇਖ ਦੇ ਨਾਲ ਭੇਜੋ ਜੋ ਗੁਪਤ ਰਖਿਆ ਜਾਵੇਗਾ ।3. ਸਭ ਤੋ ਵਧਿਆ ਵਿਚਾਰ ਵਾਲੇ ਲੇਖ ਨੂੰ ਪੰਜਾਬੀ ( ਮੇਰੀ ਅਵਾਜ ) ਵਿਚ ਛਾਪਿਆ ਜਾਵੇਗਾ ਤੇ ਉਨਾ ਨੂੰ ਗੁਰਬਖਸ਼ ਸਿੰਘ ਦੀ ਲਿਖੀ ਹੋਈ ਕਿਤਾਬ ਭਾਰਤ ਦੇ ਗੁਰੂਦਆਰੇ ਤੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਇਨਾਮ ਵਜੋ ਦਿਤੀ ਜਾਵੇਗੀ

4. ਇਸ ਪ੍ਰਤਿਯੋਗਤਾ ਦਾ ਇਕ ਇਕ ਉਦੇਸ਼ ਪੁਰੇ ਵਿਸ਼ਵ ਵਿਚ ਓਨਲਾਇਨ ਤੇ ਇਨਟਰਨੈਟ ਦੇ ਮਾਧਿਅਮ ਨਾਲ ਲੋਕਾ ਵਿਚ ਤੇ ਖਾਸ ਕਰਕੇ ਬਚਿਆ ਵਿਚ ਗੁਰੂ ਦੀਆ ਮਹਾਨ ਸਿਖਿਆਵਾ ਦਾ ਪਰਚਾਰ ਕਰਨਾ ਹੈ ਤੇ ਇਸ ਲਈ ਸਾਰੇ ਉਨਾ ਵਿਅਕਤੀਆ ਨੂੰ ਅਪਿਲ ਕੀਤੀ ਜਾਦੀ ਹੈ ਕਿ ਇਸ ਦੀ ਸੁਚਨਾ ਤੁਸੀ ਅਪਣੇ ਬਚਿਆ ਤੇ ਦੋਸਤਾਂ ਨੂੰ ਦਿਉ ਕਿ http://punjabirajpura.blogspot.com/ ਦੇ ਪਤੇ ਤੇ ਉਹ ਹੋਰ ਜਾਣਕਾਰੀ ਲੈ ਸਕਦੇ ਹਨ ।5. ਇਹ ਪ੍ਰਤੀਯੋਗਤਾ 15 ਦਿਨਾਂ ਅਰਥਾਤ 25/12/2009 ਤੋ 9/1/2010 ਤਕ ਚਲੇਗੀ ਤੇ ਇਸ ਲਈ ਛੇਤੀ ਛੇਤੀ ਇਸ ਲੇਖ ਨੂੰ ਲਿਖ ਕੇ ਭੇਜੋ ਜੀ । ਇਸ ਤੋ ਬਾਅਦ ਇਸ ਦਾ ਨਤੀਜਾ ਕਢਿਆ ਜਾਵੇਗਾ

ਧੰਨਵਾਦ


Read more >>

December 22, 2009

ਜਮੀਨਾ ਦੇ ਰੇਟ ਵਧਣ ਨਾਲ ਪੈਸੇ ਦਾ ਮੁਲ ਘਟ ਰਿਹਾ ਹੈ

ਮੈਨੂੰ ਲਗਦਾ ਹੈ ਜਿਵੇਂ ਅਜ ਕਲ ਜਮੀਨਾ ਦੇ ਰੇਟ ਵਧ ਰਹੇ ਹਨ ਤਿਵੇ ਤਿਵੇਂ ਹੀ ਪੈਸੇ ਦਾ ਮੂਲ ਘਟ ਰਿਹਾ ਹੈ ਕਿਉਂਕਿ
  1. ਲੋਕ ਵਧ ਰੇਟ ਤੇ ਜਮੀਨ ਖਰੀਦ ਲੈਦੇਂ ਹਨ ਜਿਸ ਕਾਰਨ ਹੋਲੀ ਹੋਲੀ ਜਮੀਨ ਦਾ ਮੁਲ ਵਧਦਾ ਜਾਦਾਂ ਹੈ ਤੇ ਇਸ ਨਾਲ ਘਟ ਰੁਪਇਆ ਦੀ ਕਦਰ ਘਟਦੀ ਜਾਦੀ ਹੈ ਅਸੀ ਅਪਣਾ ਮਕਾਨ ਸਨ 1980 ਵਿਚ ਸਿਰਫ 15000 ਰੁਪਏ ਵਿਚ ਖਰਦਿਆ ਸੀ ਤੇ ਹੁਣ ਇਹ 1 ਕਰੋੜ ਰੁਪਏ ਤੋ ਵਧ ਹੋ ਗਿਆ ਹੈ ਇਸ ਪਤਾ ਲਗਦਾ ਹੈ ਕਿ ਮਹਿੰਗਾਈ ਵਧਾਉਣ ਵਿਚ ਤੇ ਪੈਸੇ ਦਾ ਮੁਲ ਘਟਾਉਣ ਵਿਚ ਇਸ ਦਾ ਬਹੁਤ ਵਡਾ ਯੋਗਦਾਨ ਹੈ ।
  2. ਮੈਨੂੰ ਤਾ ਇਹ ਵੀ ਲਗਦਾ ਹੈ ਕਿ ਜਿਨੇ ਵੀ ਜਮੀਨ ਜਆਦਾਦ ਅਜ ਕਲ ਖਰੀਦ ਵੇਚ ਦੀ ਸਟੇਬਾਜੀ ਖੇਡ ਰਹੇ ਹਨ ਇਹ ਕਿਥੇ ਨਾ ਕਿਥੇ ਬਲਾਕ ਮਨੀ ਦਾ ਵੀ ਇਸਤਮਾਲ ਕਰਦੇ ਹਨ ਜਿਸ ਕਰਕੇ ਸਾਡੇ ਪੈਸੇ ਦੀ ਤਾਕਤ ਘਟ ਗਈ ਹੈ ਅਜ ਮੇਰੇ ਲਈ 15000 ਪ੍ਰਤੀ ਮਹਿਨਾ ਕਮਾਉਣਾ ਸੋਖਾ ਹੈ ਪਰ 15000 ਵਿਚ ਕੋਈ ਮਕਾਨ ਲੈਣਾ ਓਖਾ ਹੈ ਜਿਸ ਤੋ ਸਿਧ ਹੁੰਦਾ ਹੈ ਜਿਵੇ ਜਿਵੇ ਪੈਸੇ ਦਾ ਮੁਲ ਗਿਰਦਾ ਹੈ ਪਿਛਲੇ ਸਮੇਂ ਜਿਨੇ ਪੈਸੇ ਵੀ ਘਟ ਜਾਪਣ ਲਗਦੇ ਹਨ।

ਮੇਰਾ ਤਾ ਵਿਚਾਰ ਇਹ ਹੈ ਕਿ ਜਮੀਨਾ ਦੀਆ ਕੀਮਤਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਤਾਂ ਇਹ ਪੈਸੇ ਦਾ ਮੁਲ ਵਧ ਸਕਦਾ ਹੈ

Read more >>

ਹੁਣ ਪਾਸਵਰਡ ਨਾਲ ਪਰੋਟਕਟਡ ਫਿਡ ਨੂੰ ਗੁਗਲ ਰਿਡਰ ਵਿਚ ਪੜੋ

ਇਹ ਇਕ ਛੋਟਾ ਜਿਹਾ ਹੈਕ ਹੈ ਜਿਸ ਦੀ ਸਹਾਇਤਾ ਨਾਲ ਤੁਸੀ ਹੁਣ ਹਰ ਤਰਾ ਦੀ ਵੈਬਸਾਇਟ ਦੀਆ ਮੁਖ ਖਬਰਾਂ ਦੀ ਜੋ ਪਰਾਇਵੇਟ ਫੇਡ ਹੈ ਉਸ ਨੂੰ ਪੜ ਸਕਦੇ ਹੋ ।
ਵੈਸੇ ਗੁਗਲ ਰਿਡਰ ਵਿਚ ਉਹੀ ਹੀ ਫਿਡ ਪੜੀ ਜਾ ਸਕਦੀ ਹੈ ਜਿਸ ਦਾ ਤੁਹਾਡੇ ਕੋਲ ਯੁਜਰ ਨੇਮ ਤੇ ਪਾਸਵਰਡ ਹੋਵੇ

ਗੁਗਲ ਰਿਡਰ ਤੇ ਪਰਾਇਵੇਡ ਆਰ ਐਸ ਐਸ ਫਿਡ

ਗੁਗਲ ਰਿਡਰ ਕਦੇ ਵੀ ਤੁਹਾਨੂੰ ਅਜਿਹੀ ਫਿਡ ਪੜਨ ਦੀ ਆਗਿਆ ਨੀ ਦਿੰਦਾ ਜਿਸ ਦੇ ਲਈ ਪਾਸਵਰਡ ਚਾਹਿਦਾ ਹੁੰਦਾ ਹੈ ਪਰ ਤੁਸੀ ਹੁਣੀ ਅਜਿਹਾ ਫਿਡਾ ਦੀਆ ਮਖ ਖਬਰਾ ਅਸਾਨੀ ਨਾਲ ਪੜ ਸਕਦੇ ਹੋ ਸਿਰਫ ਹੇਠ ਲਿਖਿਆ ਪਾਸਵਰਡ ਪਾ ਕੇ


http://user:password@abc.com/rss-feedਇਸ ਤੋ ਬਾਅਦ ਫਿਡ ਪਬਲਿਕ ਹੋ ਜਾਦੀ ਹੈ

ਜਿਵੇ ਕਿ ਟਵਿਟਰ ਦੀ ਫਿਡ ਪੜਨ ਦੇ ਲਈ ਤੁਹਾਨੂੰ ਇਸ ਦਾ ਪਾਸਵਰਡ ਪਤਾ ਹੋਣਾ ਚਾਹਿਦਾ ਹੈ ਅਤੇ ਇਸ ਤੋ ਬਿਨਾ ਤੁਸੀ ਇਸ ਦੇ ਲੇਖ ਨਹੀ ਪੜ ਸਕਦੇ ਹੋ ।
ਪੜ ਤੁਸੀ ਹੁਣ ਫਿਡਬਰਨਰ ਦੀ ਸਹਾਇਤਾ ਨਾਲ ਇਸ ਦੀ ਪਬਲਿਕ ਫਿਡ ਬਣਾ ਸਕਦੇ ਹੋ

ਸਭ ਤੋ ਪਹਿਲਾ ਟਵਿਡਰ ਵਿਚ ਜਾ ਕਿ ਇਸ ਦੀ ਫਿਡ ਪ੍ਰਾਪਤ ਕਰੋ ਤੇ ਇਸ ਦਾ ਉਪਰੋਕਤ ਅਨੂਸਾਰ ਯੁਜਰ ਨੇਮ ਚੇਜ ਕਰੋ

ਉਸ ਤੋ ਬਾਅਦ ਤੁਸੀ ਫਿਡਬਰਨਰ ਦੀ ਸਾਇਟ ਤੇ ਜਾਕੇ ਜੋ ਕੇ ਜੀਮੇਲ ਨਾਲ ਵੀ ਖੁਲ ਜਾਵੇਗੀ ਤੇ ਇਸ ਵਿਚ ਨਵੇ ਬਣੇ ਯੁਜਰਨੇਮ ਨੂੰ ਲਿਖਾ ਗੇ ਇਸ ਤੇ ਬਾਅਦ ਵਿਚ ਅਸੀ ਕਿਸੇ ਵੀ ਸਾਇਟ ਦੀਆ ਪਰਾਇਵੇਟ ਖਬਰਾਂ ਵੀ ਪੜ ਸਕਦੇ ਹਾਂ
ਹੇਠਾ ਦਿਖਾਈ ਦਿੰਦੀ ਪਿਕਚਰ ਤੇ ਕਲਿਕ ਕਰਕੇ ਹੋਰ ਵੀ ਵਧਿਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਇਹ ਇਕ ਅਡਵਾਸ ਹੈਕ ਤੇ ਉਹ ਜੋ ਵੈਬਸਾਇਟਾਂ ਬਣਾਦੇ ਹਨ ਤੇ ਇਸ ਤੋ ਕਮਾਈ ਕਰ ਰਹੇ ਹਨ ਉਹ ਇਸ ਤੋ ਲਾਭ ਲੈ ਸਕਦੇ ਹਨ ।
Make Private Feeds Public with feedburner
Read more >>

December 12, 2009

ਅਮਰੀਕਾ ਦੀ ਓਨਲਾਇਨ ਤੇ ਸਭ ਤੋ ਮਸ਼ਹੁਰ ਅਖਬਾਰ ਦਾ ਨਿਯੁਯਾਰ ਟਾਇਮ ਦੇ ਬਾਰੇ ਜਾਣੋ

ਇਹ ਅਖਬਾਰ ਦਾ ਓਨਲਾਇਨ ਪੇਪਰ ਇੰਗਲਿਸ਼ ਭਾਸ਼ਾ ਵਿਚ ਹੈ ਤੇ ਜੋ ਕਿ ਵਪਾਰਿਕ ਤੇ ਹੋਰ ਸਾਰਿਆ ਖਬਰਾਂ ਨੂੰ ਲਿਖਦਾ ਹੈ ਤੇ ਅਲਗ ਅਲਗ ਲੇਖਕ ਅਪਣਿਆ ਕੰਮੈਟਰੀ ਵੀ ਇਸ ਵਿਚ ਦਿੰਦੇ ਹਨ ਇਹ ਅਖਬਾਰ ਪਰਿੰਟ ਮਿਡਿਆ ਦੇ ਰੁਪ ਵਿਚ ਸਨ 1851 ਵਿਚ ਪਹਿਲੀ ਵਾਰ ਪਬਲਿਸ਼ ਹੋਈਆ ਸੀ ਤੇ ਇਹ ਅਜ ਅਮਰਿਕਾ ਦਾ ਸਭ ਤੋ ਵਡਾ ਅਖਬਾਰ ਮਨਿਆ ਜਾਦਾ ਹੈ ਇਸ ਤੇ ਦਾ ਨਿਉ ਯਾਯਰ ਟਾਇਮ ਕੰਪਨੀ ਦੀ ਮਲਕਿਅਤ ਹੈ ਤੇ ਜੋ 18 ਹੋਰ ਅਖਬਾਰਾਂ ਵੀ ਕਢ ਰਹੀ ਹੈ
ਕੰਪਨੀ ਦੇ ਚੇਅਰਮੈਨ ਦਾ ਨਾਂ ਐਰਥੂਰ ਓਚੀਸ ਸੁਤਜਬਰਜਰ ਜੇਆਰ ਜਿਸ ਦਾ ਪਰਿਵਾਰ 1896 ਤੋ ਇਸ ਪੇਪਰ ਨੂੰ ਕੰਟਰੋਲ ਕਰ ਰਿਹਾ ਹੈਨਿਯੁਯਾਰਕ ਟਾਇਮਸ ਯੁਐਸ ਟੁਡੇ ਤੇ ਵਾਲ ਸਟਰਿਟ ਜਰਨਲ ਚੋ ਬਆਦ ਇਕ ਅਜਿਹਾ ਅਖਬਾਰ ਹੈ ਜਿਸ ਦੀਆ 1451233 ਕਾਪਿਆ ਵਿਕਦੀਆ ਹਨ ਨਿਯੁਯਾਰਕ ਸ਼ਹਿਰ ਵਿਚ ਇਸ ਦਾ ਹੈਡ ਆਫਿਸ ਹੈ ਤੇ ਇਸ ਤੋ ਇਲਾਵਾ ਸਿਰਫ ਨਿਯੁਯਾਰਕ ਵਿਚ ਇਸ ਦੇ 16 ਖਬਰਾਂ ਦੇ ਬਯੁਰੋ ਹਨ ਤੇ ਯੂਐਸਏ ਵਿਚ 11 ਤੇ 26 ਅੰਤਰਾਸ਼ਟਰੀ ਲੈਵਲ ਤੇ ਹਨ
1996 ਤੋ ਇਸ ਦੀ ਵੈਬਸਾਇਟ ਓਨਲਾਇਨ ਤੇ ਹੈ ਤੇ ਜੋ ਕਿ ਟੋਪ ਰੈੰਕ ਵਿਚ ਹੈ ਵੈਬਸਾਇਟ ਨੂੰ 555 ਮਿਲਿਅਨ ਪੇਜਵਿਉਜ ਪ੍ਰਾਪਤ ਹੁੰਦੇ ਹਨ ਤੇ ਲਗਭਗ 146 ਮਿਲਿਅਨ ਇਸ ਅਖਬਾਰ ਨੂੰ ਪੜਨ ਵਾਲੇ ਹਨ । ਇਨਾ ਵਿਚ ਜੋ ਰੋਜਾਨਾ ਇਸ ਅਖਬਾਰ ਨੂੰ ਪੜਦੇ ਹਨ ਉਨਾ ਦੀ ਸੰਖਿਆ 20 ਮਿਲਿਅਨ ਤੋ ਵਧ ਹੈ ।
ਇਹ ਪਹਿਲਾ ਅਖਬਾਰ ਹੈ ਜੋ ਤੁਹਾਨੂੰ ਵਿਡਿਓ ਗੇਮ ਵਿ ਲੇਖਾਂ ਵਿਚ ਦਿੰਦਾ ਹੈ ਜਿਸ ਨੂੰ ਤੁਸੀ ਫਰੀ ਡਾਉਨਲੋਡ ਵੀ ਕਰ ਸਕਦੇ ਹੋ ।
ਇਸ ਦੇ ਲੇਖਕਾਂ ਦੀ ਗਿਣਤੀ 350 ਦੇ ਕਰਿਬ ਹੈ ਤੇ ਇਸ ਦੀ ਪਰਿੰਟਡ ਕੀਮਤ 2 ਡਾਲਰ ਹੈ ਇਸ ਦੀ ਸਾਇਟ http://www.nytimes.com/

Read more >>

ਪੰਜਾਬੀ ਵਿਚ ਬਲਾਗ ਬਣਾਣਾ ਸਿੱਖੋ

ਅੱਜ ਜਮਾਨਾ ਇੰਨਟਰਨੈਟ ਦਾ ਹੈ ਤੇ ਇਸ ਵਿਚ ਤੁਸੀ ਅਪਣੇ ਵਿਚਾਰ ਅਸਾਨੀ ਨਾਲ ਦੁਜੇ ਵਿਅਕਤੀਆ ਤਕ ਪਹੁੰਚਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਇਕ ਬਲਾਗ ਬਣਾਣਾ ਪਵੇਗਾ । ਇਸ ਦੀ ਟੈਮਪਲੇਟ ਐਕਸ.ਐਲ .ਐਲ ਵਿਚ ਹੁੰਦੀ ਹੈ ਤੇ ਤੁਸੀ ਬਲਾਗ ਬਣਾਕੇ ਅਪਣੇ ਵਿਚਾਰ ਪੁਰੀ ਦੁਨਿਆ ਨਾਲ ਸ਼ੇਅਰ ਕਰ ਸਕਦੇ ਹੋ ਇਸ ਤੋ ਇਲਾਵਾ ਜੇ ਤੁਹਾਡੇ ਕੋਲ ਐਡਸੈਂਸ ਖਾਤਾ ਗੁਗਲ ਦਾ ਹੈ ਤਾ ਤੁਸੀ ਆਮਦਨ ਵੀ ਕਮਾ ਸਕਦੇ ਹੋ ਜਦੋ ਵੀ ਕੋਈ ਬਲਾਗ ਦੇ ਉਪਰ ਲਗੇ ਵਿਗਿਆਪਨ ਤੇ ਕਲਿਕ ਕਰੇਗਾ । ਹਰ ਕਲਿਕ ਤੇ ਕੁਝ ਪਾਸੇ ਗੁਗਲ ਕਮਾਉਦਾ ਹੈ ਤੇ ਕੁਝ ਪੈਸੇ ਬਲੋਗਰ ਨੂੰ ਮਿਲਦੇ ਨੇ । ਇਸ ਤਰਾ ਗੁਗਲ ਸਰਚ ਇੰਜਨ ਵਿਚ ਵੀ ਆਮਦਨ ਦੀ ਸ਼ੇਅਰਿੰਗ ਹੁੰਦੀ ਹੈ ਫਿਰ ਕਿਉ ਨਾ ਅਜ ਹੀ ਤੁਸੀ ਪੰਜਾਬੀ ਵਿਚ ਅਪਣਾ ਬਲਾਗ ਤਿਆਰ ਕਰੋ ਇਹ ਮੇਰੀ ਗੰਰਟੀ ਇਹ ਬਿਲਕੁਲ ਪੰਜਾਬੀ ਮੇਰੀ ਅਵਾਜ ਬਲਾਗ ਦੀ ਤਰਾ ਹੀ ਸੁੰਦਰ ਹੋਵੇਗਾ

ਪਰ ਅਜ ਵੀ ਬਹੁਤ ਸਾਰੇ ਵਿਆਕਤੀ ਹਨ ਜਿਨਾ ਨੂੰ ਬਲਾਗ ਬਣਾਣਾ ਨਹੀ ਆਉਦਾ ਤਾਂ ਅਜ ਆਪਾ ਬਲਾਗ ਬਣਾਣਾ ਸਿਖਾਂਗੇ


ਪਹਿਲਾ ਸਟੈਪ

ਅਜ ਤੋ ਦੋ ਸਾਲ ਪਹਿਲਾ ਮੈਨੂੰ ਵੀ ਨਹੀ ਸੀ ਪਤਾ ਕਿ ਬਲਾਗ ਕਿਸ ਚੀਜ ਦਾ ਨਾਂ ਹੈ ਪਰ ਅਜ ਮੈਂ ਇਸ ਦੀ ਤਹਿ ਤਕ ਜੈ ਚੁਕਾ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ

ਬਸ ਸਿਰਫ http://www.blogger.com/ ਤੇ ਜਾਉ ਇਹ ਜੀਮੇਲ ਖਾਤੇ ਨਾਲ ਖੋਲਿਆ ਜਾ ਸਕਦਾ ਹੈ ਇਸ ਦੇ ਵਿਚ ਇਕ ਕਰੇਟ ਬਟਨ ਦਿਖੇ ਗਾ ਜਿਸ ਵਿਚ ਤੁਸੀ ਬਲਾਗ ਦਾ ਨਾਂ ਉਸ ਦਾ ਯੁਆਰਐਲ ਵੀ ਲਿਖਣਾ ਹੈ ਤੇ ਵਰਡ ਵੈਰਿਫਿਕੇਸ਼ਨ ਕਰਨਾ ਹੈ ਇਸ ਤੋ ਬਆਦ ਤੁਸੀ ਜਿਵੇ ਹੀ ਕਰੇਟ ਤੇ ਕਲਿਕ ਕਰੋ ਗੇ ਤੁਹਾਡਾ ਬਲੋਗ ਬਣ ਕੇ ਤਿਆਰ ਹੋ ਜਾਵੇਗਾ ਤੇ ਫਿਰ ਤੁਸੀ ਪਹਿਲੇ ਲੇਖ ਨੂੰ ਇਸ ਵਿਚ ਲਿਖਣਾ ਹੈ ਉਸ ਤੋ ਪਹਿਲਾ ਤੁਹਾਨੂੰ ਇਕ ਚੰਗੀ ਜਿਹੀ ਟੈਮਪਲੇਟ ਦਾ ਚੁਨਾਵ ਵੀ ਕਰਨਾ ਪੈਦਾਂ ਹੈਦੁਜਾ ਸਟੈਪ

ਜਦੋ ਬਲਾਗ ਬਣ ਜਾਵੇ ਤਾਂ ਜਦੋ ਵੀ ਤੁਸੀ ਬਲੋਗਰ ਡਾਟ ਕਾਮ ਤੇ ਜਾਉਗੇ ਤੁਹਾਨੂੰ ਤੁਹਾਡਾ ਡੈਸ਼ਬੋਰਡ ਮਿਲ ਜਾਵੇਗਾ । ਇਸ ਦੇ ਵਿਚ ਤੁਸੀ ਨਉ ਪੋਸਟ ਤੇ ਕਲਿਕ ਕਰਕੇ ਨਵਾ ਲੇਖ ਲਿਖ ਸਕਦੇ ਹੋ ਤੇ ਪਬਲਿਸ਼ ਤੇ ਕਲਿਕ ਕਰਕੇ ਦੁਨਿਆ ਨਾਲ ਸ਼ੇਅਰ ਕਰ ਸਕਦੇ ਹੋ

Read more >>