January 23, 2010

Sukhmani Sahib ਦੇ ਪਾਠ ਬਾਰੇ ਜਾਣੋ ਤੇ youtube video ਤੋਂ ਸੁਣੋ

ਸੁਖਮਨੀ ਸਾਹਿਬ ਇਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿਚ ਹੈ ਤੇ ਸਭ ਨੂੰ ਸ਼ਾਂਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ । ਇਸ ਦੀ ਅਵਾਜ ਨਾਲ ਤਨਾਵ ਦੂਰ ਹੰਦਾ ਹੈ ।  ਸੁਖਮਨੀ ਸਾਹਿਬ ਜੀ ਨੂੰ ਪੜਨ ਨਾਲ ਤੁਹਾਡੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ ਤੇ ਤੁਹਾਡੇ ਵਿਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ਹੈ ਤੇ ਤੁਸੀ ਸ਼ਕਤੀ, ਧੀਰਜ, ਸਾਹਸ ਅਤੇ ਅੰਨਤ ਚੇਤਨਾ ਨਾਲ ਜੂੜ ਜਾਦੇ ਹੋ ਦਿਨ ਵਿਚ ਇਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ  ਤੁਹਾਡੇ ਵਿਚ ਅਦਰੂਨੀ ਸੰਤੁਲਨ, ਦਯਾ, ਪ੍ਰਕਾਸ਼, ਉਰਜਾ ਤੇ ਬਲਿਦਾਨ ਦੇਣ ਦੀ ਹਿਮਤ ਆ ਜਾਦੀ ਹੈ ।


ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਬ ਤੋਂ ਵੱਡੀ ਰਚਨਾ ਹੈ  ਗੁਰੂ ਸਾਹਿਬ ਜੀ ਨੇ ਜਦੋ ਇਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ  ਉਸ ਦੀ ਸ਼ਾਰਿਰਕ ਤੇ ਮਾਨਸਿਕ ਦੁਖ ਨੂੰ ਦੁਰ ਕਰਨ ਲਈ ਇਹ ਬਾਣੀ ਦੀ ਰਚਨਾ ਕੀਤੀ । ਇਥੋ ਤਕ ਕਿ ਇਸ ਦੇ ਪਾਠ ਕਰਨ ਨਾਲ ਲਾਹੋਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਵੇਲਾ ਪੇਟ ਦਾ ਦਰਦ ਵੀ ਠੀਕ ਹੋ ਗਿਆ । ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲਗਾ ।

ਸੁਖਮਨੀ ਸਾਹਿਬ ਵਿਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸ਼ਲੋਕ ਹਨ ਤੇ ਇਸ ਵਿਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਲਾਇਨਾ ਹਨ । ਤਾਂ ਆਉ ਅਸੀਂ ਅਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇਕ ਮਹਾਨ ਤੇ ਸਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਿਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ

0 comments: